ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਜ ਸ਼ੁਰੂ ਹੋਵੇਗਾ ਦੁਨੀਆ ਦਾ ਸਭ ਤੋਂ ਲੰਬਾ ਪੁਲ
ਵਾਰਤਾ
ਚੀਨ ਦੇ ਪ੍ਰਮੁੱਖ ਆਰਥਿਕ ਸ਼ਹਿਰ ਸ਼ੰਘਾਈ ਨੂੰ ਉਦਯੋਗਿਕ ਸ਼ਹਿਰ ਨਿੰਗਬੋ ਨਾਲ ਜੋੜਣ ਦੇ ਲਈ ਸਮੁੰਦਰ ਤੇ ਬਣਾਇਆ ਗਿਆ ਦੁਨੀਆ ਦਾ ਸਭਤੋਂ ਲੰਬਾ ਪੁਲ ਜਨਤਾ ਲਈ ਖੋਲ ਦਿੱਤਾ ਜਾਵੇਗਾ।

ਚੀਨ ਦੀ ਅਧਿਕਾਰਿਕ ਸਮਾਚਾਰ ਏਜੰਸੀ 'ਸ਼ਿਨਹੂਆ' ਦੇ ਅਨੁਸਾਰ ਰੱਸੀ ਨਾਲ ਬੰਨੇ 36 ਕਿਮੀ. ਲੰਬੇ ਪੁਲ ਨੂੰ ਅੱਜ ਰਾਤ 12 ਵਜੇ ਤੋਂ ਪ੍ਰਯੋਗਿਕ ਤੌਰ ਤੇ ਆਵਾਜਾਈ ਲਈ ਸ਼ੁਰੂ ਕਰ ਦਿੱਤਾ ਜਾਵੇਗਾ।

ਝੇਜਿਯਾਂਗ ਪ੍ਰਾਂਤ ਵਿੱਚ ਹਾਂਗਝੂ ਖਾੜੀ ਨਿਰਮਿਤ ਇਸ ਪੁਲ ਨੂੰ 1.7 ਅਰਬ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਪੁਲ ਦੇ ਨਿਰਮਾਣ ਨਾਲ ਯਾਂਗਤਜੀ ਨਦੀ ਦੇ ਸਮੁੰਦਰ ਡੇਲਟਾ ਵਿੱਚ ਬਸੇ ਪ੍ਰਮੁੱਖ ਤੱਟੀ ਸ਼ਹਿਰਾਂ ਸ਼ੰਘਾਈ ਅਤੇ ਨਿੰਗਬੋ ਦੀ ਦੂਰੀ ਤੈਅ ਕਰਨ ਵਿੱਚ ਢਾਈ ਤੋਂ ਚਾਰ ਘੰਟੇ ਦੀ ਬੱਚਤ ਹੋਵੇਗੀ।

ਪੁਲ ਦਾ ਨਿਰਮਾਣ ਕਾਰਜ ਨਵੰਬਰ 2003 ਵਿੱਚ ਸ਼ੁਰੂ ਕੀਤਾ ਗਿਆ ਸੀ। ਵਰਨਣਯੋਗ ਹੈ ਕਿ ਦੁਨੀਆ ਦੀ ਚੌਥੀ ਸਭਤੋਂ ਵੱਡੀ ਅਰਥ ਵਿਵਸਥਾ ਵਾਲਾ ਦੇਸ਼ ਚੀਨ ਆਰਥਿਕ ਵਿਕਾਸ ਦਰ ਨੂੰ ਦੋ ਅੰਕਾਂ ਵਿੱਚ ਲਿਆਉਣ ਦੇ ਲਈ ਭਾਰੀ ਨਿਵੇਸ਼ ਕਰ ਰਿਹਾ ਹੈ।
ਹੋਰ ਵੀ
ਮਿਸਰ 'ਚ ਬੱਸ ਦੁਰਘਟਨਾ:8 ਮਰੇ
ਪੋਪ ਵੱਲੋਂ ਇਰਾਨੀ ਅਧਿਕਾਰੀਆਂ ਨਾਲ ਮੁਲਾਕਾਤ
ਪੱਤਰਕਾਰਾਂ ਲਈ ਭਾਰਤ ਵੀ ਖਤਰਨਾਕ ਦੇਸ਼
ਸੰਯੁਕਤ ਰਾਸ਼ਟਰ ਕਰਮਚਾਰੀ ਗ੍ਰਿਫਤਾਰ
ਜੱਜ਼ਾਂ ਦੀ ਬਹਾਲੀ ਸਹਿਯੋਗੀ ਪਾਰਟੀ ਸਹਿਮਤ :ਜ਼ਰਦਾਰੀ
ਕਸ਼ਮੀਰ ਮੁੱਦੇ ਉੱਤੇ ਨਤੀਜਾਕੁੰਨ ਗੱਲਬਾਤ ਹੋਵੇ:ਪਾਕਿ