ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੋਪ ਵੱਲੋਂ ਇਰਾਨੀ ਅਧਿਕਾਰੀਆਂ ਨਾਲ ਮੁਲਾਕਾਤ
ਵਾਰਤਾ
ਸਰਵਉੱਚ ਕੈਥੋਲਿਕ ਧਰਮ ਗੁਰੂ ਪੋਪ ਬੇਨੇਡਿਕਟ 16ਵੇਂ ਨੇ ਇਰਾਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਹਿੰਸਾ ਨੂੰ ਜਾਇਜ਼ ਠਹਿਰਾਉਣ ਦੇ ਲਈ ਧਰਮ ਦੇ ਇਸਤੇਮਾਲ ਦੀ ਨਿੰਦਿਆ ਕੀਤੀ। ਇਰਾਨ ਦੇ ਅੰਤਰ-ਧਾਰਮਿਕ ਸੰਵਾਦ ਕੇਂਦਰ ਅਤੇ ਇਸਲਾਮਿਕ ਸੰਸਕ੍ਰਿਤੀ ਅਤੇ ਸਬੰਧ ਸੰਗਠਨ ਦੇ ਅੱਠ ਅਧਿਕਾਰੀਆਂ ਨੇ ਪੋਪ ਨਾਲ ਮੁਲਾਕਾਤ ਕੀਤੀ।

ਸੂਤਰਾਂ ਦੇ ਅਨੁਸਾਰ ਦੋਵੇਂ ਪੱਖਾਂ ਦੇ ਅਧਿਕਾਰੀਆਂ ਨੇ ਇਸਲਾਮ ਅਤੇ ਇਸਾਈ ਧਰਮ ਦੀ ਆਸਥਾ ਅਤੇ ਕਾਰਨਾਂ ਤੇ ਚਰਚਾ ਕੀਤੀ ਅਤੇ ਮੰਨਿਆ ਕਿ ਦੋਵੇਂ ਮਜਹਬ ਅਹਿੰਸਾ ਵਾਦੀ ਹਨ।

ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਕਾਰਨ ਜਾਂ ਮਜਹਬ ਦਾ ਹਿੰਸਾ ਦੇ ਲਈ ਇਸਤੇਮਾਲ ਨਹੀਂ ਹੋ ਸਕਦਾ ਹੈ। ਉਹਨਾਂ ਨੇ ਦੋਵੇਂ ਮਹਾਨ ਧਰਮਾਂ ਵਿੱਚ ਸਹਿਯੋਗ ਵਧਾਉਣ ਅਤੇ ਅਧਿਆਤਮਿਕਤਾ ਨੂੰ ਵਧਾਵਾ ਦੇਣ ਦੀ ਜਰੂਰਤ ਦੱਸੀ।
ਹੋਰ ਵੀ
ਪੱਤਰਕਾਰਾਂ ਲਈ ਭਾਰਤ ਵੀ ਖਤਰਨਾਕ ਦੇਸ਼
ਸੰਯੁਕਤ ਰਾਸ਼ਟਰ ਕਰਮਚਾਰੀ ਗ੍ਰਿਫਤਾਰ
ਜੱਜ਼ਾਂ ਦੀ ਬਹਾਲੀ ਸਹਿਯੋਗੀ ਪਾਰਟੀ ਸਹਿਮਤ :ਜ਼ਰਦਾਰੀ
ਕਸ਼ਮੀਰ ਮੁੱਦੇ ਉੱਤੇ ਨਤੀਜਾਕੁੰਨ ਗੱਲਬਾਤ ਹੋਵੇ:ਪਾਕਿ
ਭਾਰਤੀ ਡਾਕਟਰ ਨੇ ਇਤਿਹਾਸਕ ਕਾਨੂੰਨੀ ਲੜਾਈ ਜਿੱਤੀ
ਉੱਤਰੀ ਕੈਲੀਫੋਰਨੀਆ 'ਚ ਭੁਚਾਲ ਦਾ ਝਟਕਾ