ਪੱਤਰਕਾਰਾਂ ਦੇ ਕੰਮ ਕਰਨ ਲਈ ਦੁਨੀਆ ਦੇ 13 ਸਭ ਤੋਂ ਖਤਰਨਾਕ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਵੀ ਸ਼ਾਮਿਲ ਹੈ। ਪੱਤਰਕਾਰਾਂ ਦੀ ਹੱਤਿਆ ਕਰਨ ਵਾਲਿਆਂ ਖਿਲਾਫ ਮੁਕੱਦਮਾ ਚਲਾਉਣ ਦੇ ਮਾਮਲੇ ਵਿੱਚ ਵੀ ਦੇਸ਼ ਕਾਫੀ ਪਿੱਛੇ ਹੈ।
ਕਮੇਟੀ ਟੂ ਪ੍ਰੋਟੇਕਟ ਜਰਨਲਿਸਟ (ਸੀਪੀਜੇ) ਦੇ ਜਾਰੀ ਇੱਕ ਰਿਪੋਰਟ ਵਿੱਚ ਉਹਨਾਂ ਦੇਸ਼ਾਂ ਦਾ ਵਰਨਣ ਹੈ ਕਿ ਜੋ ਪੱਤਰਕਾਰਾਂ ਦੇ ਲਈ ਕੰਮ ਕਰਨ ਦੇ ਲਿਹਾਜ ਨਾਲ ਸਭ ਤੋਂ ਖਤਰਨਾਕ ਹਨ। ਇਸ ਸੂਚੀ ਵਿੱਚ ਭਾਰਤ ਸਮੇਤ ਦੱਖਣੀ ਏਸ਼ੀਆ ਦੇ ਛੇ ਦੇਸ਼ ਪਾਕਿਸਤਾਨ, ਸ਼੍ਰੀਲੰਕਾ, ਅਫਗਾਨਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਸ਼ਾਮਿਲ ਹਨ।
ਇਰਾਕ ਨੂੰ ਪੱਤਰਕਾਰਾਂ ਦੇ ਲਈ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਕਰਾਰ ਦਿੱਤਾ ਗਿਆ ਹੈ। ਸੀਪੀਜੇ ਦੀ ਰਿਪੋਰਟ ਵਿੱਚ ਰਾਹਤ ਦੇਣ ਵਾਲੀ ਗੱਲ ਇਹ ਹੈ ਕਿ ਭਾਰਤ 13 ਦੇਸ਼ਾਂ ਦੀ ਸੂਚੀ ਵਿੱਚ ਆਖਰੀ ਨੰਬਰ ਤੇ ਹੈ। ਇਸਦਾ ਕਾਰਨ ਦੇਸ਼ ਵਿੱਚ ਜਿਆਦਾਤਰ ਆਜ਼ਾਦ ਮੀਡੀਆ ਦਾ ਹੋਣਾ ਹੈ।
|