ਸ਼੍ਰੀਲੰਕਾਈ ਪੁਲਿਸ ਨੇ ਰਿਵਾਲਵਰ ਰੱਖਣ ਦੇ ਦੋਸ਼ ਵਿੱਚ ਸੰਯੁਕਤ ਰਾਸ਼ਟਰ ਦੇ ਨਾਲ ਜੁੜੇ ਇੱਕ ਸਥਾਨਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ।
ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉੱਤਰੀ ਵਾਵੁਨਿਆ ਵਿੱਚ ਸੜਕ ਤੇ ਲਈ ਜਾ ਰਹੀ ਤਲਾਸ਼ੀ ਦੇ ਦੌਰਾਨ ਤਿਆਗ ਰਾਜਾ ਪ੍ਰਭਾਕਰਨ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ।
ਤਿਆਗਰਾਜਾ ਨੇ ਸਵਿਕਾਰ ਕੀਤਾ ਕਿ ਉਹ ਪੈਸੇ ਦੇ ਬਦਲੇ ਪੂਰਵੀ ਬੱਟਿਕਲੋਆ ਜਿਲ੍ਹੇ ਵਿੱਚ ਕਿਸੇ ਨੂੰ ਇਹ ਹਥਿਆਰ ਦੇਣ ਜਾ ਰਿਹਾ ਸੀ।
ਸੰਯੁਕਤ ਰਾਸ਼ਟਰ ਨੇ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਹੈ ਅਤੇ ਨਾਲ ਹੀ ਦੱਸਿਆ ਹੈ ਕਿ ਸਬੰਧਿਤ ਕਰਮਚਾਰੀ ਗ੍ਰਿਫਤਾਰੀ ਦੇ ਸਮੇਂ ਆਪਣੇ ਨਿੱਜੀ ਵਾਹਨ ਵਿੱਚ ਜਾ ਰਿਹਾ ਸੀ ਅਤੇ ਉਸਦਾ ਆਫਿਸ ਟਾਈਮ ਵੀ ਸਮਾਪਤ ਹੋ ਚੁੱਕਿਆ ਸੀ।
|