ਪਾਕਿਸਤਾਨ ਦੀ ਕੋਟ ਲੱਖਪੱਤ ਜੇਲ੍ਹ ਵਿਚ ਬੰਬ ਧਮਾਕੇ ਕਰਨ ਦੇ ਦੋਸ਼ ਵਿਚ ਬੰਦ ਭਾਰਤੀ ਨਾਗਰਿਕ ਸਰਬਜੀਤ ਦਾ ਪਰਿਵਾਰ ਆਪਣੇ ਪਾਕਿਸਤਾਨ ਫ਼ੇਰੀ ਸਮਾਪਤ ਕਰ ਕੇ ਭਾਰਤ ਪਰਤ ਗਿਆ.ਇਸ ਮੋਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਸਰਬਜੀਤ ਨੂੰ ਮਾੜੀ ਕਿਸਮਤ ਦਾ ਸ਼ਿਕਾਰ ਦੱਸਿਆ।
ਵਾਹਘਾ ਬਾਰਡਰ ਉੱਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ ਜਦੋਂ ਮੈਂ ਅਗਲੀ ਵਾਰ ਪਾਕਿਸਤਾਨ ਆਵਾਂ ਤਾ ਤੁਸੀ ਮੇਰੇ ਨਾਲ ਸਰਬਜੀਤ ਨੂੰ ਵਾਪਸ ਵਤਨ ਭੇਜੋਗੇ ਅਤੇ ਉਸ ਸਮੇਂ ਇਸੇ ਜਗ਼੍ਹਾ ਹੀ ਜਸ਼ਨ ਮਨਾ ਰਹੇ ਹੋਵਾਂਗੇ।
ਉਨ੍ਹਏ ਕਿਹਾ ਕਿ ਮੇਰਾ ਭਰਾ ਮਾੜੀ ਕਿਸਮਤ ਦਾ ਸ਼ਿਕਾਰ ਬਣਿਆ ਹੋਇਆ ਹੈ।
ਸਰਬਜੀਤ ਦੀ ਭੈਣ ਦਲਬੀਰ ਕੌਰ ਇਕ ਹਫ਼ਤੇ ਲੰਮੀ ਪਾਕਿਸਤਾਨ ਯਾਤਰਾ ਉੱਤੇ ਬੀਤੀ 22 ਅਪ੍ਰੈਲ ਨੂੰ ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਧੀਆਂ ਸਵਪਨਦੀਪ ਕੌਰ ਤੇ ਪੂਨਮ,ਆਪਣੇ ਪਤੀ ਬਲਦੇਵ ਸਿੰਘ ਨਾਲ ਆਈ ਸੀ ਇਸ ਦੋਰਾਨ ਜਿੱਥੇ ਪੂਰਾ ਪਰਿਵਾਰ 18 ਸਾਲ ਬਾਦ ਸਰਬਜੀਤ ਨੂੰ ਮਿਲਿਆ।
ਇਸ ਤੋਂ ਇਲਾਵਾ ਸਰਬਜੀਤ ਦੇ ਪਰਿਵਾਰ ਨੇ ਆਪਣੀ ਇਸ ਫ਼ੇਰੀ ਦੋਰਾਨ ਸਰਬਜੀਤ ਦੀ ਰਿਹਾਈ ਲਈ ਲੋਕਾਂ ਤੋਂ ਸਮਰਥਨ ਜੁਟਾਉਣ ਦਾ ਵੀ ਯਤਨ ਕੀਤਾ ਜਿਸ ਵਿਚ ਉਨ੍ਹਾਂ ਨੂੰ ਕਾਫ਼ੀ ਹੱਦ ਤੱਕ ਸਮਰਥਨ ਵੀ ਮਿਲਿਆ।
|