ਚੀਨ ਦੀ ਇਕ ਅਦਾਲਤ ਨੇ ਬੀਤੇ ਦਿਨੀ ਲਾਹਾਸਾ ਵਿਚ ਹੋਈ ਹਿੰਸਾ ਲਈ ਜਿੰਮੇਵਾਰ 17 ਲੋਕਾਂ ਨੂੰ 3 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਸੁਣਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਨ ਦੀ ਸਰਕਾਰੀ ਖਬਰ ਏਜੰਸੀ ਸਿਨਹੂ ਨੇ ਕਿਹਾ ਕਿ ਦੇਸ਼ ਦੀ ਇੰਟਰਮੀਡੀਏਟ ਪਿਉਪਲ ਕੋਰਟ ਨੇ ਅੱਜ ਸਵੇਰੇ ਆਪਣੇ ਖੁਲੇ ਸ਼ੈਸ਼ਨ ਦੋਰਾਨ ਇਨ੍ਹਾਂ ਦੋਸ਼ੀਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਚੀਨ ਸਰਕਾਰ ਨੇ ਲਾਹਾਸਾ ਦੰਗਿਆ ਲਈ ਭਾਰਤ ਵਿਚ ਸ਼ਰਨਾਰਥੀ ਵੱਜੋਂ ਰਹਿ ਰਹੇ ਤਿੱਬਤੀ ਧਰਮ ਗੁਰੂ ਦਲਾਈਲਾਮਾ ਨੂੰ ਜਿੰਮੇਵਾਰ ਠਹਿਰਾਇਆ ਸੀ ਜਿਸ ਨੂੰ ਦਲਾਈਲਾਮ ਨੇ ਰੱਦ ਕਰ ਦਿੱਤਾ ਸੀ।
ਪੂਰੇ ਤਿੱਬਤ ਵਿਚ ਹੋਏ ਇਨ੍ਹਾਂ ਦੰਗਿਆ ਦੋਰਾਨ 20 ਦੇ ਕਰੀਬ ਲੋਕ ਮਾਰੇ ਗਏ ਸਨ ਜਦਕਿ 100 ਦੇ ਨੇੜੇ ਤੇੜੇ ਲੋਕ ਜਖਮੀ ਹੋਏ ਸਨ।
|