ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
24 ਸਾਲ ਤੱਕ ਧੀ ਦੀ ਪੱਤ ਲੁੱਟਦਾ ਰਿਹਾ
ਵਾਰਤਾ
ਯੂਰਪੀ ਦੇਸ਼ ਆਸਟ੍ਰੀਆ ਦੀ ਪੁਲਿਸ ਨੇ ਇੱਕ 73 ਸਾਲ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਜਿਸ ਤੇ ਆਪਣੀ ਹੀ ਬੇਟੀ ਨੂੰ 24 ਸਾਲ ਤੱਕ ਤਹਿਖਾਨੇ ਵਿੱਚ ਬੰਦ ਕਰਕੇ ਉਸ ਨਾਲ ਬਲਾਤਕਾਰ ਕਰਨ ਦਾ ਆਰੋਪ ਹੈ।

ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਸ ਘਟਨਾ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਬਾਪ ਦੀ ਕਰਤੂਤ ਨਾਲ 7 ਬੱਚਿਆਂ ਨੇ ਜਨਮ ਲਿਆ।

ਆਸਟ੍ਰੀਆ ਦੇ ਸੁਰੱਖਿਆ ਅਧਿਕਾਰੀ ਫ੍ਰੇਂਚ ਪਾਉਚਰ ਨੇ ਪੱਤਰਕਾਰਾਂ ਨੂੰ ਇਸ ਸ਼ਰਮਨਾਕ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇੱਕ ਦਿਲ ਦਹਿਲਾ ਦੇਣ ਵਾਲਾ ਅਪਰਾਧ ਹੈ।

ਦੋਸ਼ੀ ਯੋਸੇਫ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਯੋਸੇਫ ਨੇ ਅੱਜ ਤੋਂ 24 ਸਾਲ ਪਹਿਲਾਂ 1984 ਵਿੱਚ ਆਪਣੀ ਹੀ ਬੇਟੀ ਏਲੀਜਾਬੇਥ ਨੂੰ ਤਹਿਖਾਨੇ ਵਿੱਚ ਕੈਦ ਕਰ ਲਿਆ ਸੀ ਜਦੋਂ ਉਹ ਕੇਵਲ 18 ਸਾਲ ਦੀ ਸੀ। ਉਸਨੇ ਉਸਨੂੰ ਲੋਹੇ ਦੀਆਂ ਹੱਥਕੜੀਆਂ ਲਗਾਈਆਂ ਅਤੇ ਨਸ਼ੀਲੀਆਂ ਦਵਾਈਆਂ ਅਤੇ ਟੀਕੇ ਲਗਾਏ। ਉਸ ਤਹਿਖਾਨੇ ਵਿੱਚ ਜੋ ਸਿਰਫ ਸਾਢੇ ਪੰਜ ਫੁੱਟ ਉੱਚਾ ਸੀ ਏਲੀਜਾਬੇਥ ਨੇ ਅਪਣੇ ਜੀਵਨ ਦੇ 24 ਸਾਲ ਗੁਜ਼ਾਰੇ।

ਪਰ ਐਨੇ ਸਾਲਾਂ ਵਿੱਚ ਉਸਦੀ ਤਕਲੀਫ ਦਾ ਸਭ ਤੋਂ ਦਰਦਨਾਕ ਪਹਿਲੂ ਸੀ ਉਸਦੇ ਪਿਤਾ ਦੁਆਰਾ ਕੀਤਾ ਜਾਣ ਵਾਲਾ ਬਲਤਕਾਰ ਅਤੇ ਇਸ ਵਜਾ ਨਾਲ ਉਸਨੇ ਸੱਤ ਮਸੂਮ ਬੱਚਿਆਂ ਨੂੰ ਜਨਮ ਵੀ ਦਿੱਤਾ। ਇਹਨਾਂ ਵਿੱਚੋਂ ਤਿੰਨ ਬੱਚਿਆਂ ਨੂੰ ਉਸਦੇ ਨਾਲ ਹੀ ਜੰਜ਼ੀਰਾਂ ਵਿੱਚ ਜਕੜ ਕੇ ਰੱਖਿਆ ਗਿਆ। ਹੁਣ ਉਹਨਾਂ ਦੀ ਉਮਰ 19, 18, ਅਤੇ 5 ਸਾਲ ਦੀ ਹੋ ਗਈ ਜਦੋਂ ਕਿ 4 ਬੱਚਿਆਂ ਦੀ ਮੌਤ ਹੋ ਗਈ ਹੈ।

ਇਸ ਕਰਤੂਤ ਦੀ ਪੋਲ ਉਸ ਸਮੇਂ ਖੁੱਲੀ ਜਦੋਂ ਏਲੀਜਾਬੇਥ ਦੀ 19 ਸਾਲਾ ਬੇਟੀ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸਦੀ ਜਾਂਚ ਕਰਨ ਤੋਂ ਬਾਅਦ ਉਸਦੀ ਮਾਂ ਨਾਲ ਗੱਲ ਕਰਨ ਦੀ ਗੱਲ ਕਹੀ ਤਾਂ ਕਿ ਉਸਦਾ ਇਲਾਜ ਠੀਕ ਤਰਾਂ ਨਾਲ ਸ਼ੁਰੂ ਹੋ ਸਕੇ। ਇਸਤੇ ਯੋਸੇਫ ਨੇ ਏਲਿਜਾਬੇਥ ਅਤੇ ਬਾਕੀ ਦੋ ਬੱਚਿਆਂ ਨੂੰ ਤਹਿਖਾਨੇ 'ਚੋਂ ਬਾਹਰ ਕੱਢਿਆ ਅਤੇ ਆਪਣੀ ਪਤਨੀ ਨੂੰ ਝੂਠ ਕਿਹਾ ਕਿ ਉਹਨਾਂ ਦੀ ਗਵਾਚੀ ਹੋਈ ਬੇਟੀ ਵਾਪਸ ਆ ਗਈ।

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਕਿਵੇਂ ਮਿਲੀ? ਪੁਲਿਸ ਨੇ ਦੱਸਿਆ ਕਿ ਏਲਿਜਾਬੇਥ ਨੇ ਉਹਨਾਂ ਨਾਲ ਤਾਂ ਹੀ ਗੱਲ ਕਰਨਾ ਸਵਿਕਾਰ ਕੀਤਾ ਜਦੋਂ ਉਸਨੂੰ ਕਈ ਵਾਰ ਭਰੋਸਾ ਦਿਵਾਇਆ ਕਿ ਹੁਣ ਉਸਦਾ ਪਿਤਾ ਉਸਨੂੰ ਕਦੇ ਪ੍ਰੇਸ਼ਾਨ ਨਹੀਂ ਕਰੇਗਾ।

ਪਰ ਇਸ ਸਾਰੀ ਕਹਾਣੀ ਦੇ ਕਈ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ ਹਨ। ਆਖਰ ਏਲਿਜਾਬੇਥ ਨੇ ਬਿਨਾ ਕਿਸੇ ਡਾਕਟਰੀ ਸਹਾਇਤਾ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਸੱਤ ਬੱਚਿਆਂ ਨੂੰ ਜਨਮ ਦਿੱਤਾ ਅਤੇ ਰੋਜਮੇਰੀ ਨੂੰ ਪਤਾ ਵੀ ਨਹੀਂ ਲੱਗਿਆ।? ਕੀ ਬੱਚਿਆਂ ਜਾਂ ਏਲਿਜਾਬੇਥ ਨੇ ਕਦੇ ਸ਼ੋਰ ਨਹੀਂ ਮਚਾਇਆ? ਉਹਨਾਂ ਬੱਚਿਆਂ ਨੂੰ ਖਾਣਾ, ਕੱਪੜਾ, ਪਾਣੀ ਸਫਾਈ ਆਦਿ ਦੀਆਂ ਸਹੂਲਤਾਂ ਕਿਸ ਤਰਾਂ ਮਿਲ ਰਹੀਆਂ ਸਨ? ਅਜਿਹੇ ਸਾਰੇ ਸਵਾਲਾਂ ਤੋਂ ਪਰਦਾ ਉੱਠਣਾ ਤੋਂ ਹੀ ਤਸਵੀਰ ਸਾਫ ਹੋ ਸਕੇਗੀ।
ਹੋਰ ਵੀ
ਦਬਾਅ ਵਿੱਚ ਰਾਜਨੀਤੀ ਨਹੀਂ ਛੱਡਾਂਗੀ - ਹਸੀਨਾ
ਭੁੱਟੋ ਨੂੰ ਮਰਨ ਬਾਅਦ ਸ਼ਾਂਤੀ ਪੁਰਸਕਾਰ
ਪਾਮੇਲਾ ਦੀ ਸਿਹਤ 'ਚ ਸੁਧਾਰ
ਹੈਰੀ ਪਾਟਰ ਦੀ ਵੱਧਦੀ ਲੋਕਪ੍ਰਿਅਤਾ
ਸਰਬਜੀਤ ਨੂੰ ਫ਼ਾਂਸੀ ਉੱਤੇ ਨਾ ਟੰਗਿਆ ਜਾਵੇ: ਨਵਾਜ਼
ਰੇਲ ਹਾਦਸੇ ਲਈ ਮਨੁਖੀ ਗਲਤੀ ਜਿੰਮੇਵਾਰ :ਚੀਨ