ਹਾਲੀਵੁੱਡ ਅਭਿਨੇਤਰੀ ਪਾਮੇਲਾ ਏਂਡਰਸਨ ਦੇ ਪ੍ਰਸੰਸ਼ਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕੁੱਝ ਸਮੇਂ ਤੋਂ ਹੈਪੇਟਾਈਟਸ-ਸੀ ਨਾਮਕ ਬਿਮਾਰੀ ਨਾਲ ਝੂਜ ਰਹੀ ਪਾਮੇਲਾ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਉਹਨਾਂ ਦੀ ਤਬੀਅਤ ਹੁਣ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ।
ਮੰਨਿਆ ਜਾ ਰਿਹਾ ਹੈ ਕਿ ਪਾਮੇਲਾ ਨੂੰ ਇਸ ਬਿਮਾਰੀ ਦਾ ਵਿਸ਼ਾਣੂ 2003 ਤੋਂ ਹੋਇਆ ਸੀ, ਜਦੋਂ ਉਹ ਆਪਣੇ ਪਹਿਲੇ ਪਤੀ ਅਤੇ ਅਭਿਨੇਤਾ ਟਾਮੀ ਲੀ ਦੇ ਨਾਲ ਵਿਆਹੀ ਹੋਈ ਸੀ। ਇਸ ਦੌਰਾਨ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਹੁਣ ਉਹ ਦਸ ਤੋਂ ਪੰਦਰਾਂ ਸਾਲਾਂ ਤੋਂ ਜਿਆਦਾ ਜਿਉਂਦੀ ਨਹੀਂ ਰਹਿ ਸਕਦੀ ਹੈ।
ਮਗਰ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਹੀ ਪਾਮੇਲਾ ਨੇ ਘੋਸ਼ਣਾ ਕੀਤੀ ਸੀ ਕਿ ਉਹ ਹੁਣ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਪੂਰੀ ਤਰਾਂ ਯਤਨਸ਼ੀਲ ਹੈ।
ਅਮਰੀਕੀ ਟੀਵੀ ਸ਼ੋਅ ਨੂੰ ਹੋਸਟ ਕਰਨ ਵਾਲੇ ਲੈਰੀ ਕਿੰਗ ਦੇ ਨਾਲ ਇੱਕ ਇੰਟਰਵਿਊ ਵਿੱਚ ਉਹਨਾਂ ਦੱਸਿਆ ਕਿ ਹੁਣ ਮੈਂ ਖੁਦ ਨੂੰ ਪਹਿਲਾਂ ਤੋਂ ਕਾਫੀ ਬਿਹਤਰ ਮਹਿਸੂਸ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਛੇਤੀ ਹੀ ਮੈਂ ਪੂਰੀ ਤਰਾਂ ਨਾਲ ਠੀਕ ਹੋ ਜਾਵਾਂਗੀ।
|