ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਬਨਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਬਰਾਕ ਓਬਾਮਾ ਨੇ ਕਿਹਾ ਹੈ ਕਿ ਇਹ ਛੇ ਮਈ ਨੂੰ ਉੱਤਰੀ ਕੈਰੋਲਿਨਾ ਅਤੇ ਇੰਡਿਆਨਾ ਵਿੱਚ ਹੋਣ ਵਾਲੀਆਂ ਨਾਮਜ਼ਦਗੀ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੇ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਨਾਲ ਕੋਈ ਵਿਵਾਦ ਨਹੀਂ ਕਰਨਗੇ।
ਵਰਨਣਯੋਗ ਹੈ ਕਿ ਹਿਲੇਰੀ ਕਲਿੰਟਨ ਨੇ ਓਬਾਮਾ ਨੂੰ ਇੰਡਿਆਨਾ ਵਿੱਚ ਬਿਨਾਂ ਕਿਸੇ ਮਾਡਰੇਟਰ ਦੇ 90 ਮਿਨਟ ਤੱਕ ਬਹਿਸ ਕਰਨ ਦੀ ਚੁਨੌਤੀ ਦਿੱਤੀ ਸੀ ਪਰ ਓਬਾਮਾ ਨੇ ਆਪਣੇ ਪੱਤੇ ਖੋਲਦੇ ਹੋਏ ਕਲਿੰਟਨ ਦੀ ਇਸ ਚੁਨੌਤੀ ਨੂੰ ਨਹੀਂ ਮੰਨਿਆ।
ਓਬਾਮਾ ਨੇ ਦੱਸਿਆ ਕਿ ਸਾਡੇ ਕੋਲ ਛੇ ਮਈ ਦੀਆਂ ਚੋਣਾਂ ਤੋਂ ਪਹਿਲਾਂ ਕੇਵਲ ਨੌ ਦਿਨ ਦਾ ਸਮਾਂ ਬਚਿਆ ਹੈ ਅਤੇ ਇਸ ਦੌਰਾਨ ਸਾਨੂੰ ਜਿਆਦਾ ਤੋਂ ਜਿਆਦਾ ਵੋਟਰਾਂ ਕੋਲ ਪਹੁੰਚਣਾ ਹੋਵੇਗਾ।
ਉਹਨਾਂ ਨੇ ਕਿਹਾ ਕਿ ਉਹ ਇਨ੍ਹੀਂ ਦਿਨੀਂ ਰਾਜਾਂ ਦੀਆਂ ਚੋਣਾਂ ਖਤਮ ਹੋ ਜਾਣ ਤੋਂ ਬਾਅਦ ਸ਼੍ਰੀਮਤੀ ਕਲਿੰਟਨ ਨਾਲ ਚਰਚਾ ਕਰਨੀ ਚਾਹੁਣਗੇ। ਵਰਨਣਯੋਗ ਹੈ ਕਿ ਓਬਾਮਾ ਅਤੇ ਸ਼੍ਰੀਮਤੀ ਕਲਿੰਟਨ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਆਪਣੀ ਪਾਰਟੀ ਦਾ ਉਮੀਦਵਾਰ ਬਨਣ ਦੇ ਲਈ ਜੋਰਦਾਰ ਮੁਕਾਬਲਾ ਚੱਲ ਰਿਹਾ ਹੈ।
ਇਸ ਮੁਕਾਬਲੇ ਵਿੱਚ ਜਿੱਤਣ ਵਾਲੇ ਉਮੀਦਵਾਰ ਨੂੰ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਜਾਨ ਮੈਕੇਨ ਦੇ ਖਿਲਾਫ ਨਵੰਬਰ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਣੀ ਪਵੇਗੀ।
|