ਚੀਨ ਦੇ ਪੂਰਵੀ ਪ੍ਰਾਂਤ ਸ਼ੇਦਾਂਗ ਵਿੱਚ ਦੋ ਯਾਤਰੀ ਗੱਡੀਆਂ ਦਰਮਿਆਨ ਹੋਈ ਟੱਕਰ ਵਿੱਚ ਕਈ ਯਾਤਰੀਆਂ ਦੇ ਮਰਨ ਅਤੇ 80 ਤੋਂ ਜਿਆਦਾ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ।
ਸਰਕਾਰ ਸਮਾਚਾਰ ਏਜੰਸੀ ਸ਼ਿੰਨਹੂਆ ਦੇ ਅਨੁਸਾਰ ਜਿਬੋ ਸ਼ਹਿਰ ਵਿੱਚ ਅੱਜ ਸਵੇਰੇ ਹੋਏ ਇਸ ਹਾਦਸੇ ਵਿੱਚ ਦੋਵੇਂ ਗੱਡੀਆਂ ਦੇ ਘੱਟੋ ਘੱਟ ਦਸ ਡੱਬੇ ਚਕਨਾਚੂਰ ਹੋ ਗਏ। ਅਧਿਕਾਰਿਕ ਤੌਰ ਤੇ ਇਸ ਹਾਦਸੇ ਵਿੱਚ ਫਿਲਹਾਲ ਪ੍ਰਭਾਵਿਤਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਜਾ ਸਕਿਆ ਹੈ।
ਸ਼ੇਦਾਂਗ ਪ੍ਰਾਂਤ ਦੀ ਸਰਕਾਰ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੇਈਚਿੰਗ ਤੋਂ ਪੂਰਵੀ ਸ਼ਹਿਰ ਕਵਿੰਗਦਾਓ ਜਾ ਰਹੀ ਰੇਲਗੱਡੀ ਯਾਂਤਈ ਤੋਂ ਜੁਝੂ ਜਾ ਰਹੀ ਦੂਜੀ ਗੱਡੀ ਨਾਲ ਜਿਬੋ ਸ਼ਹਿਰ ਵਿੱਚ ਅੱਜ ਸਵੇਰੇ ਟਕਰਾ ਗਈ।
|