ਪਾਕਿਸਤਾਨ ਦੇ ਲਾਹੋਰ ਅਤੇ ਮੁਲਤਾਨ ਸ਼ਹਿਰ ਵਿਚ 1990 ਵਿਚ ਹੋਏ ਬੰਬ ਧਮਾਕਿਆ ਦੇ ਮੁਖ ਗਵਾਹ ਨੇ ਅੱਜ ਕਿਹਾ ਕਿ ਉਸ ਤੋਂ ਪੁਲਿਸ ਨੇ ਸਰਬਜੀਤ ਵਿਰੁਧ ਧੱਕੇ ਨਾਲ ਬਿਆਨ ਦੁਆਇਆ ਸੀ ਕਿ ਇਹ ਮੁਖ ਮੁਲਜਮ ਹੈ।
ਇਸ ਮਾਮਲੇ ਵਿਚ ਮੁਖ ਗਵਾਹ ਦੱਸੇ ਜਾ ਰਹੇ ਸ਼ੋਕਤ ਸਲੀਮ ਨੇ ਕਿਹਾ ਕਿ ਉਸ ਤੋਂ ਧੱਕੇ ਨਾਲ ਸਰਬਜੀਤ ਵਿਰੁਧ ਬਿਆਨ ਦੁਆਇਆ ਗਿਆ ਸੀ ਅਤੇ ਅਦਾਲਤ ਵਿਚ ਉਸ ਕੋਲ ਸਰਬਜੀਤ ਵਿਰੁਧ ਗਵਾਹੀ ਦੇਣ ਤੋਂ ਛੁਟ ਹੋਰ ਕੋਈ ਚਾਰਾ ਹੀ ਨਹੀਂ ਸੀ ਭਾਵੇ ਕਿ ਉਸ ਨੇ ਇਸ ਤੋਂ ਪਹਿਲਾਂ ਕਦੀ ਸਰਬਜੀਤ ਨੂੰ ਕਦੀ ਦੇਖਿਆ ਵੀ ਨਹੀਂ ਸੀ।
ਇਕ ਭਾਰਤੀ ਟੀ.ਵੀ. ਨਾਲ ਗੱਲਬਾਤ ਕਰਦਿਆਂ ਸ਼ੋਕਤ ਨੇ ਕਿਹਾ ਕਿ ਮੈਂ ਨਾ ਤਾਂ ਕਦੀ ਸਰਬਜੀਤ ਨੂੰ ਦੇਖਿਆ ਸੀ ਅਤੇ ਨਾ ਹੀ ਕਦੀ ਮੈਨੂੰ ਵਿਸ਼ਵਾਸ਼ ਹੋਇਆ ਹੈ ਕਿ ਉਸ ਨੇ ਇਹ ਬੰਬ ਧਮਾਕੇ ਕੀਤੇ ਹੋ ਸਕਦੇ ਹਨ. ਉਨ੍ਹਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਸੀ ਪਾਕਿਸਤਾਨ ਦੀਆਂ ਖੁਫ਼ੀਆਂ ਏਜੰਸੀਆਂ ਨੇ 1990 ਦੇ ਬੰਬ ਧਮਾਕਿਆ ਸਬੰਧੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹ ਵਿਅਕਤੀ ਹੀ ਬੰਬ ਧਮਾਕਿਆਂ ਲਈ ਜਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਜਦੋਂ ਸ਼ਕਤੀਸ਼ਾਲੀ ਲੋਕ ਵੀ ਪੁਲਿਸ ਤੋਂ ਡਰਦੇ ਹੋਣ ਤਾਂ ਉਸ ਸਥਿਤੀ ਵਿਚ ਮੇਰੇ ਵਰਗਾ ਇਨਸਾਨ ਤਾਂ ਹੈ ਹੀ ਕਿ ਉਸ ਨੇ ਕਿਹਾ ਜਦੋਂ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਸਰਕਾਰੀ ਵਕੀਲ ਨੇ ਮੈਨੂੰ ਦੱਸਿਆ ਕਿ ਤੂੰ ਅਦਾਲਤ ਵਿਚ ਜਾ ਕੇ ਸਿਰਫ਼ ਕਹਿਣਾ ਹੈ ਕਿ ਇਹ ਵਿਅਕਤੀ ਹੀ ਬੰਬ ਧਮਾਕਿਆਂ ਲਈ ਜਿੰਮੇਵਾਰ ਹੈ ਅਤੇ ਮੈਂ ਇੰਜ ਹੀ ਕੀਤਾ।
|