ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੋਏ ਸੰਨ 1991 ਦੇ ਬੰਬ ਧਮਾਕਿਆਂ ਵਿਚ ਮਾਰੇ ਗਏ ਇਕ ਵਿਅਕਤੀ ਦੀ ਧੀ ਨੇ ਅੱਜ ਐਲਾਨ ਕੀਤਾ ਕਿ ਜੇ ਭਾਰਤੀ ਕੈਦੀ ਸਰਬਜੀਤ ਨੂੰ ਇਸ ਮਾਮਲੇ ਵਿਚ ਰਾਹਤ ਦਿੱਤੀ ਗਈ ਤਾਂ ਉਹ ਭੱਖ ਹੜਤਾਲ ਸ਼ੁਰੂ ਕਰ ਦੇਵੇਗੀ।
ਸਾਲ 1991 ਵਿਚ ਹੋਏ ਬੰਬ ਧਮਾਕਿਆਂ ਲਈ ਦੋਸ਼ੀ ਠਹਿਰਾਏ ਗਏ ਭਾਰਤੀ ਨਾਗਰਿਕ ਸਰਬਜੀਤ ਨੂੰ ਬਚਾਉਣ ਲਈ ਜਿੱਥੇ ਉਸਦਾ ਪਰਿਵਾਰ ਪਾਕਿਸਤਾਨ ਦੀ ਯਾਤਰਾ ਕਰਕੇ ਮੁਹਿੰਮ ਚਲਾ ਰਹੀ ਹੈ ਉੱਥੇ ਅੱਜ ਇਨ੍ਹਾਂ ਬੰਬ ਧਮਾਕਿਆਂ ਵਿਚ ਮਾਰੇ ਗਏ ਇਕ ਨਾਗਰਿਕ ਨਵਾਜ਼ ਫ਼ਜ਼ਲ ਦੀ ਧੀ ਨੇ ਕਿਹਾ ਕਿ ਜੇ ਸਰਬਜੀਤ ਦੇ ਮਾਮਲੇ ਵਿਚ ਸਰਕਾਰ ਨੇ ਰਹਿਮ ਦਿਖਾਇਆ ਤਾਂ ਉਹ ਇਸ ਵਿਰੁਧ ਭੁੱਖ ਹੜਤਾਲ ਸ਼ੁਰੂ ਕਰ ਦੇਵੇਗੀ ਅਤੇ ਇਹ ਹੜਤਾਲ ਮਰਨ ਤੱਕ ਜਾਰੀ ਰਹੇਗੀ ਜਿਸ ਵਿਚ ਉਸ ਦੀਆਂ ਦੋ ਹੋਰਾ ਭੈਣਾਂ ਵੀ ਉਸ ਦਾ ਸਾਥ ਦੇਣਗੀਆਂ।
ਉਸ ਨੇ ਕਿਹਾ ਕਿ ਜੇ ਸਰਕਾਰ ਨੇ ਸਰਬਜੀਤ ਨੂੰ ਰਾਹਤ ਦਿੱਤੀ ਤਾਂ ਇਸ ਤੋਂ ਬਾਦ ਨਿਕਲ਼ਣ ਵਾਲੇ ਨਤੀਜਿਆਂ ਲਈ ਪਾਕਿਸਤਾਨ ਸਰਕਾਰ ਜਿੰਮੇਵਾਰ ਹੋਵੇਗੀ।
ਨਵਾਜ਼ ਫ਼ਜ਼ਲ ਦੇ ਭਾਈ ਨੇ ਪਾਕਿਸਤਾਨੀ ਮਨੁਖੀ ਅਧਿਕਾਰ ਕਾਰਕੁੰਨ ਅੰਸਾਰ ਬਰਨੀ ਨੂੰ ਵੀ ਅਪੀਲ ਕੀਤੀ ਕਿ ਉਹ ਸਰਬਜੀਤ ਦੀ ਮਦਦ ਨਾ ਕਰਨ।
ਨਵਾਜ਼ ਫਜ਼ਲ ਦੀ ਮੋਤ 1991 ਦੇ ਬੰਬ ਧਮਾਕਿਆਂ ਵਿਚ ਹੋ ਗਈ ਸੀ ਅਤੇ ਇਸ ਸਮੇਂ ਉਸਦੀ ਵੱਡੀ ਕੁੜੀ ਦੀ ਉਮਰ ਤਿੰਨ ਸਾਲ ਸੀ।
|