ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਰਜ਼ਈ ਉੱਤੇ ਮੁੜ ਕਾਤਲਾਨਾ ਹਮਲਾ
ਭਾਸ਼ਾ
ਅਫ਼ਾਗਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਉੱਤੇ ਅਤੇ ਕੁਝ ਵਿਦੇਸ਼ੀ ਖਾਸ਼ ਮਹਿਮਾਨਾਂ ਉੱਤੇ ਕਥਿਤ ਤਾਲਿਬਾਨ ਅਤਿਵਾਦੀਆਂ ਨੇ ਗਰਨੈਡ ਅਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਜਿਸ ਵਿਚ ਉਹ ਬਚਾ ਗਏ।

ਸਲਾਨ ਮਿਲਟਰੀ ਪਰੇਡ ਮੋਕੇ ਵੱਡੀ ਗਿਣਤੀ ਵਿਚ ਹਾਜਰ ਲੋਕ ਨੁਮਾਇੰਦਾਂ ਵੀ ਇਸ ਮੋਕੇ ਹਾਜਰ ਸਨ ਜਦੋਂ ਕੁਝ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਇਸ ਅਚਾਨਨਕ ਹੋਏ ਹਮਲੇ ਨੂੰ ਦੇਖਦੇ ਹੋਏ ਕਰਜ਼ਈ ਦੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਸੁਰੱਖਿਆ ਘੇਰੇ ਵਿਚ ਲੈ ਕੇ ਚਾਰੇ ਪਾਸੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਹਮਲੇ ਵਿਚ ਦੋ ਲੋਕ ਮਾਰੇ ਗਏ ਅਤੇ ਕਈ ਲੋਕ ਨੁਮਾਇੰਦੇ ਜਖਮੀ ਹੋ ਗਏ।

ਇਸ ਸਬੰਧੀ ਸਰਕਾਰੀ ਖਬਰ ਏਜੰਸੀ ਬਖਤਰ ਵੱਲੋਂ ਜਾਰੀ ਸੂਚਨਾ ਵਿਚ ਦੱਸਿਆ ਕਿ ਦੇਸ਼ ਵਿਚੋਂ ਸੋਵੀਅਤ ਸ਼ਾਸ਼ਨ ਖਤਮ ਹੋਣ ਦੇ 16 ਵੀ ਵਰੇਗੰਢ ਮਨਾਉਣ ਲਈ ਆਯੋਜਿਤ ਇਸ ਸਮਾਗਮ ਵਿਚ ਦੇਸ਼ ਦੇ ਵੱਡੇ ਆਗੂਆਂ ਸਣੇ ਅਮਰੀਕਾ ਦੇ ਵੀ ਡੈਲੀਗੇਟ ਹਾਜਰ ਸਨ।

ਇਸ ਹਮਲੇ ਤੋਂ ਬਾਦ ਕਰਜ਼ਈ ਨੇ ਰਾਸ਼ਟਰ ਸੰਬੋਧਨ ਕਰਦਿਆਂ ਕਿਹਾ ਕਿ ਸਾਰਾ ਕੁਝ ਠੀਕ ਹੈ।

ਤਾਲਿਬਾਨ ਦੇ ਇਕ ਬੁਲਾਰੇ ਨੇ ਇਸ ਹਮਲੇ ਦੀ ਜਿੰਮੇਵਾਰੀ ਲੈਂਦਿਆਂ ਕਿਹਾ ਕਿ ਇਸ ਕੰਮ ਲਈ ਉਨ੍ਹਾਂ ਨੇ ਛੇ ਅਤਿਵਾਦੀ ਭੇਜੇ ਸਨ ਜਿਨ੍ਹਾਂ ਵਿਚ ਆਤਮਘਾਤੀ ਹਮਲਾਵਰ ਵੀ ਸ਼ਾਮਲ ਸਨ ਤੇ ਇਸ ਹਮਲੇ ਦੋਰਾਨ 3 ਅਤਿਵਾਦੀ ਮਾਰੇ ਗਏ ਹਨ।

ਇੱਥੇ ਇਹ ਦਸਣਯੋਗ ਹੈ ਕਿ ਕਰਜ਼ਈ ਉੱਤੇ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਹਮਲਾ ਹੋ ਚੁਕੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਉੱਤੇ ਰਾਜਧਾਨੀ ਵਿਚ ਹਮਲਾ ਹੋਇਆ ਹੋਵੇ।
ਹੋਰ ਵੀ
ਮਾਊਵਾਦੀ ਹਥਿਆਰ ਤਿਆਗਣ: ਸ਼੍ਰੇਸ਼ਠਾ
ਯੂਏਈ 'ਚ 31 ਲੱਖ ਵਿਦੇਸ਼ੀ ਮਜ਼ਦੂਰ:ਰਿਪੋਰਟ
ਈਸਟਰ ਮੋਕੇ ਪੁਤਿਨ ਪਤਨੀ ਨਾਲ ਨਜਰ ਆਏ
ਹਿੰਦੂ ਨੌਜਵਾਨ ਦੀ ਹੱਤਿਆ ਦੀ ਜਾਂਚ ਦੇ ਆਦੇਸ਼
ਅਗਵਾ ਸਿੱਖ ਸੁਰੱਖਿਅਤ ਰਿਹਾਅ
ਸਖਤ ਮਾਂ ਹੈ ਪਾਪ ਸਟਾਰ ਮੈਡੋਨਾ