ਰੂਸ ਦੇ ਸਾਬਕਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਥਾਨਕ ਕੈਥੀਡਿਰਿਲ ਚਰਚ ਵਿਚ ਈਸਟਰ ਪਰੇਅਰ ਮੋਕੇ ਆਪਣੀ ਪਤਨੀ ਲਿਉਦਮਿਲਾ ਨਾਲ ਨਜਰ ਆਏ ਬੀਤੇ ਦਿਨਾਂ ਇਕ ਸਥਾਨਕ ਅਖਬਾਰ ਨੇ ਖਬਰ ਛਾਪੀ ਸੀ ਕਿ ਪੁਤਿਨ ਆਪਣੀ ਪਤਨੀ ਨੂੰ ਤਲਾਕ ਦੇ ਕੇ ਇਕ ਨੋਜਵਾਨ ਸਾਬਕ ਜਿਮਨਾਸਟ ਨਾਲ ਵਿਆਹ ਕਰਵਾ ਰਹੇ ਹਨ।
ਰੂਸ ਦੇ ਕੱਟੜ ਈਸਾਈਆਂ ਵੱਲੋਂ ਜੁਲੀਅਨ ਕੈਲੰਡਰ ਦੇ ਹਿਸਾਬ ਨਾਲ ਜੋਰਜੀਅਨ ਕੈਲੰਡਰ ਤੋਂ 13 ਦਿਨ ਬਾਦ ਈਸਟਰ ਮਨਾਉਦੇ ਹਨ।
ਆਮ ਤੋਰ ਤੇ ਕ੍ਰਿਸਮਿਸ ਅਤੇ ਈਸਟਰ ਦੇ ਮੋਕੇ ਇਕੱਲੇ ਨਜਰ ਆਉਣ ਵਾਲੇ ਪੁਤਿਨ ਕੱਲ੍ਹ ਪਹਿਲੀ ਬਾਰ ਆਪਣੀ ਪਤਨੀ ਨਾਲ ਨਜਰ ਆਏ।
ਮੀਡੀਆ ਪੁਤਿਨ ਤੇ ਉਸਦੇ ਪਤਨੀ ਦੀ ਇਸ ਇਕੱਠੇ ਦਿਖਣ ਨੂੰ ਖਬਰਾਂ ਦਾ ਖੰਡਨ ਮੰਨ ਰਹੇ ਹਨ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਪੁਤਿਨ ਜਲਦ ਤਲਾਕ ਲੈ ਕੇ ਸਿਡਨੀ ਉਲੰਪਿਕ ਵਿਚ ਜਿਮਨਾਸਟਕ ਵਿਚ ਤਮਗਾ ਜਿੱਤਣ ਵਾਲੀ ਅਰੇ ਮੋਜੂਦਾ ਸਮੇਂ ਡਿਊਮਾਂ ਦੀ ਮੈਂਬਰ ਅਲਿਨਾ ਨਾਲ ਵਿਆਹ ਕਰਵਾ ਰਹੇ ਹਨ।
|