ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਿੰਦੂ ਨੌਜਵਾਨ ਦੀ ਹੱਤਿਆ ਦੀ ਜਾਂਚ ਦੇ ਆਦੇਸ਼
ਭਾਸ਼ਾ
ਪਾਕਿਸਤਾਨ ਵਿੱਚ ਸਿੰਧ ਪ੍ਰਾਂਤ ਦੀ ਸਰਕਾਰ ਨੇ ਹਾਲ ਹੀ ਵਿੱਚ ਕਰਾਚੀ ਵਿੱਚ ਇੱਕ ਹਿੰਦੂ ਨੌਜਵਾਨ ਦੀ ਉਸਦੇ ਮੁਸਲਮਾਨ ਸਹਿਕਰਮੀਆਂ ਦੁਆਰਾ ਹੱਤਿਆ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਸਿੰਧ ਦੀ ਪ੍ਰਾਂਤ ਸਰਕਾਰ ਦੇ ਮੁੱਖ ਮੰਤਰੀ ਕਾਇਮ ਅਲੀ ਸ਼ਾਹ ਦੇ ਜਾਂਚ ਸਬੰਧੀ ਆਦੇਸ਼ ਤੋਂ ਬਾਅਦ ਪ੍ਰਾਂਤ ਦੀ ਸੱਤਾਧਾਰੀ ਪਾਕਿਸਤਾਨੀ ਪੀਪੁਲਸ ਪਾਰਟੀ ਦੇ ਵਿਧਾਇਕ ਪੀਤਾਂਬਰ ਸੇਹਵਾਨੀ ਮ੍ਰਿਤਕ ਜਗਦੀਸ਼ ਦੀ ਮੌਤ ਨਾਲ ਜੁੜੇ ਤੱਥਾਂ ਨੂੰ ਜੁਟਾਉਣ ਦੇ ਲ ਅਈ ਬੀਤੀ ਰਾਤ ਉਸਦੇ ਮੀਰਪੁਰਖਾਸ ਸਥਿੱਤ ਘਰ ਗਏ।

ਕਰਾਚੀ ਦੀ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਹਿੰਦੂ ਨੌਜਵਾਨ ਜਗਦੀਸ਼ ਕੁਮਾਰ ਦੀ ਅੱਠ ਅਪ੍ਰੈਲ ਨੂੰ ਮੁਸਲਮਾਨ ਸਹਿਕਰਮੀਆਂ ਨੇ ਹੱਤਿਆ ਕਰ ਦਿੱਤੀ ਸੀ। ਜਗਦੀਸ਼ ਤੇ ਆਰੋਪ ਸੀ ਕਿ ਉਸਨੇ ਪੈਗੰਬਰ ਮੁਹੰਮਦ ਤੇ ਟਿੱਪਣੀਆਂ ਕੀਤੀਆਂ ਸਨ।

ਜਗਦੀਸ਼ ਦੀ ਹੱਤਿਆ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਅਤੇ ਕਈ ਗੈਰ ਸਰਕਾਰੀ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਕਰਕੇ ਹੱਤਿਆ ਦੀ ਜਾਂਚ ਦੀ ਮੰਗ ਕੀਤੀ ਸੀ।
ਹੋਰ ਵੀ
ਅਗਵਾ ਸਿੱਖ ਸੁਰੱਖਿਅਤ ਰਿਹਾਅ
ਸਖਤ ਮਾਂ ਹੈ ਪਾਪ ਸਟਾਰ ਮੈਡੋਨਾ
ਲਕਸ਼ਮੀ ਮਿੱਤਲ ਬ੍ਰਿਟੇਨ ਦੇ ਵੱਡੇ ਅਮੀਰ
ਫੈਕਟਰੀ ਵਿੱਚ ਅੱਗ ਤੋਂ 55 ਹਲਾਕ
ਵਿਦੇਸ਼ੀ ਅਤਿਵਾਦੀ ਕਬਾਇਲੀ ਖੇਤਰ ਵਿਚ ਲੁਕੇ:ਮੁਸ਼ਰੱਫ਼
ਹਮਲੇ ਵਿਚ 22 ਤਾਮਿਲ ਬਾਗੀ ਹਲਾਕ