ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੰਸਦ 'ਚ ਬਲੇਅਰ ਚਿੱਤਰ ਖੁਲ੍ਹੇ ਸ਼ਰਟ 'ਚ
ਭਾਸ਼ਾ
ਬ੍ਰਿਟੇਨ ਦੀ ਸੰਸਦ 'ਚ ਲੱਗੇ ਇੱਕ ਪੋਟ੍ਰੇਟ 'ਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਉੱਪਰ ਤੋਂ ਖੁਲ੍ਹੀ ਸ਼ਰਟ ਪਾਈ ਦਿਖਾਈ ਦੇ ਰਿਹਾ ਸੀ.

ਇਸ ਪੋਟ੍ਰੇਟ ਨੂੰ ਸਾਬਕਾ ਅਮਰੀਕੀ ਕਾਮਿਕ ਰਚਨਾਕਾਰ ਫਿਲ ਹਾਲੇ ਨੇ ਬਣਾਇਆ ਹੈ.ਉਂਝ ਮਿੰਸਟਰ ਪੈਲੇਸ ਤੋਂ ਬਲੇਅਰ ਨੂੰ ਟਾਈ 'ਚ ਦਿਖਾਉਣ ਦੇ ਲਈ ਪੈ ਰਹੇ ਦਬਾਅ ਦਾ 44 ਸਾਲ ਦੇ ਹਾਲੇ ਨੇ ਵਿਰੋਧ ਕੀਤਾ.ਉਨ੍ਹਾਂ ਨੇ ਤਰਕ ਦਿੱਤਾ ਕਿ ਬਲੇਅਰ ਦੀ ਮੁਦਰਾ ਰਸਮੀ ਅਤੇ ਪ੍ਰਤਿਸ਼ਠਿਤ ਰੂਪ 'ਚ ਸੀ.

ਹਾਲੇ ਨੇ ਅਧਿਕਾਰਕ ਬਿਆਨ 'ਚ ਕਿਹਾ ਕਿ ਬਲੇਅਰ ਖੁਦ ਬਹੁਤ ਸਮਝੌਤਾਵਾਦੀ ਸਨ.ਮੈਂ ਕਿਸਮਤਵਾਲਾ ਹਾਂ ਕਿ ਮੈਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਚ ਦੇਖਿਆ ਸੀ ਅਤੇ ਉਹ ਆਪਣੀ ਖੂਬਸੂਰਤ ਤਸਵੀਰ ਨੂੰ ਲੈ ਕੇ ਇਨ੍ਹਾਂ ਅਪੀਲੀ ਨਹੀਂ ਸਨ ਬਲਕਿ ਹੋਰ ਮਾਮਲਿਆਂ 'ਚ ਜ਼ਿਆਦਾ ਚਿੰਤਤ ਸਨ.ਮੇਰੇ ਹਿਸਾਬ ਨਾਲ ਅਸੀਂ ਦੋਨੋਂ ਹੀ ਸੋਚ ਦੇ ਮਾਮਲੇ 'ਚ ਸੰਤੁਲਤ ਸੀ.ਉਨ੍ਹਾਂ ਨੇ ਕੁੱਝ ਵਿਅਕਤ ਨਹੀਂ ਕੀਤਾ ਅਤੇ ਮੈਂ ਕੁੱਝ ਅਨੁਮਾਨ ਨਹੀਂ ਲਗਾਇਆ.ਇਹ ਪੋਟ੍ਰੇਟ ਵੈਸਟਮਿੰਸਟਰ ਪੈਲੇਸ ਦੇ ਸਾਹਮਣੇ ਆਧੁਨਿਕ ਸੰਸਦ ਭਵਨ ਪੋਰਟਕੁਲਿਸ ਹਾਊਸ 'ਚ ਹੋਰ ਪ੍ਰਧਾਨ ਮੰਤਰੀਆਂ ਅਤੇ ਹੋਰ ਰਾਜਨੇਤਾਵਾਂ ਦੇ ਚਿੱਤਰਾਂ ਨਾਲ ਲਗਾਇਆ ਜਾਵੇਗਾ.
ਹੋਰ ਵੀ
ਚੀਨ ਵੱਲੋਂ ਉਲੰਪਿਕ ਲਈ ਹਾਈਟੈਕ ਟਿਕਟ ਜ਼ਾਰੀ
ਸਰਬਜੀਤ ਮਾਮਲੇ 'ਚ ਗੰਭੀਰਤਾ ਨਾਲ ਹੋ ਰਿਹਾ ਵਿਚਾਰ:ਪਾਕਿਸਤਾਨ
ਨੇਪਾਲ 'ਚ ਓਲੰਪਿਕ ਮਸ਼ਾਲ ਦੀ ਸੁਰੱਖਿਆ
ਨੇਪਾਲ 'ਚ ਬੱਚਿਆਂ ਨਾਲ ਹਿੰਸਾ ਨਹੀਂ ਰੁੱਕੀ:ਸੰਯੁਕਤਰਾਸ਼ਟਰ
ਮੁਸ਼ਰਫ ਨੇ ਵਿਦੇਸ਼ ਯਾਤਰਾ ਤੇ ਡੇਢ ਅਰਬ ਖਰਚੇ
ਦੱਖਣੀ ਬ੍ਰਾਜ਼ੀਲ ਵਿੱਚ ਭੁਚਾਲ ਦਾ ਝਟਕਾ