ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੇਪਾਲ 'ਚ ਓਲੰਪਿਕ ਮਸ਼ਾਲ ਦੀ ਸੁਰੱਖਿਆ
ਵਾਰਤਾ
ਨੇਪਾਲ ਦੇ ਐਵਰੇਸਟ ਇਲਾਕੇ ਵਿੱਚ ਓਲੰਪਿਕ ਮਸ਼ਾਲ ਨੂੰ ਘੁਮਾਉਣ ਦੇ ਆਯੋਜਨ ਵਿੱਚ ਤਿੱਬਤੀ ਸ਼ਰਨਾਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਸ਼ੰਕਾ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ।

ਗ੍ਰਹਿ ਮੰਤਰਾਲੇ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ। ਇਸ ਵਿੱਚ ਦੱਸਿਆ ਗਿਆ ਕਿ ਓਲੰਪਿਕ ਮਸ਼ਾਲ ਦੀ ਮਾਉਂਟ ਐਵਰੇਸਟ ਤੇ ਲੈ ਜਾਣ ਦੇ ਦੌਰਾਨ ਕਿਸੇ ਵੀ ਤਰਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

ਮੰਤਰਾਲੇ ਨੇ ਚੀਨ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਹਰ ਸੰਭਵ ਹੱਲ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਮੀਡੀਆ ਨੂੰ ਵੀ ਇਸ ਬਾਰੇ ਕਿਸੇ ਤਰਾਂ ਦੀ ਜਾਣਕਾਰੀ ਜਾਂ ਖਬਰ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਬੱਚਣ ਦੀ ਅਪੀਲ ਕੀਤੀ। ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਨੇਪਾਲ ਵਿੱਚ ਕਿਤੇ ਵੀ ਚੀਨ ਵਿਰੋਧੀ ਗਤੀਵਿਧੀਆਂ ਸੰਚਾਲਿਤ ਨਹੀਂ ਕਰਨ ਦਿੱਤੀਆਂ ਜਾਣਗੀਆਂ।
ਹੋਰ ਵੀ
ਨੇਪਾਲ 'ਚ ਬੱਚਿਆਂ ਨਾਲ ਹਿੰਸਾ ਨਹੀਂ ਰੁੱਕੀ:ਸੰਯੁਕਤਰਾਸ਼ਟਰ
ਮੁਸ਼ਰਫ ਨੇ ਵਿਦੇਸ਼ ਯਾਤਰਾ ਤੇ ਡੇਢ ਅਰਬ ਖਰਚੇ
ਦੱਖਣੀ ਬ੍ਰਾਜ਼ੀਲ ਵਿੱਚ ਭੁਚਾਲ ਦਾ ਝਟਕਾ
ਈਰਾਨ ਕਰੇਗਾ ਆਈਏਈਏ ਨਾਲ ਸਹਿਯੋਗ
ਤਿੱਬਤੀ ਪੱਖੀਆਂ ਐਵਰੇਸਟ ਤੋਂ ਚੜ੍ਹਨੋ ਰੋਕਿਆ
ਉਲੰਪਿਕ ਮਸ਼ਾਲ ਆਸਟ੍ਰੇਲੀਆ ਪਹੁੰਚੀ