ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੁਸ਼ਰਫ ਨੇ ਵਿਦੇਸ਼ ਯਾਤਰਾ ਤੇ ਡੇਢ ਅਰਬ ਖਰਚੇ
ਵਾਰਤਾ
ਪਾਕਿਸਤਾਨ ਸਰਕਾਰ ਨੇ ਪਿਛਲੇ ਪੰਜ ਸਾਲ ਵਿੱਚ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਅਤੇ ਉਹਨਾਂ ਦੀ ਪਤਨੀ ਦੀਆਂ ਵਿਦੇਸ਼ ਯਾਤਰਾਵਾਂ ਤੇ 1.5 ਅਰਬ ਰੁਪਏ ਖਰਚ ਕਰ ਦਿੱਤੇ।

ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕੱਲ ਨੈਸ਼ਨਲ ਅਸੰਬਲੀ ਵਿੱਚ ਇਹ ਖੁਲਾਸਾ ਕੀਤਾ। ਉਹਨਾਂ ਨੇ ਦੱਸਿਆ ਕਿ ਸ਼੍ਰੀ ਮੁਸ਼ਰਫ ਨੇ ਫਰਵਰੀ 2003 ਤੋਂ ਬਾਅਦ ਹੁਣ ਤੱਕ ਸਰਕਾਰੀ ਖਰਚ ਤੇ ਕੁੱਲ 37 ਵਾਰ ਵਿਦੇਸ਼ ਯਾਤਰਾ ਕੀਤੀ ਅਤੇ ਇਹਨਾਂ ਯਾਤਰਾਵਾਂ ਤੇ ਉਹਨਾਂ ਦੇ ਨਾਲ 1325 ਲੋਕ ਵਿਦੇਸ਼ ਗਏ।

ਸ਼੍ਰੀ ਕੁਰੈਸ਼ੀ ਨੇ ਦੱਸਿਆ ਕਿ ਇਹਨਾਂ ਸਾਰੇ ਦੌਰਿਆਂ ਵਿੱਚ ਸ਼੍ਰੀ ਮੁਸ਼ਰਫ ਦੀ ਸਭਤੋਂ ਖਰਚੀਲੀ ਯਾਤਰਾ ਅਮਰੀਕਾ ਵਿੱਚ ਉਹਨਾਂ ਦੀ ਆਪਣੀ ਕਿਤਾਬ 'ਇਨ ਦਾ ਲਾਈਨ ਆਫ ਫਾਇਰ' ਦੇ ਉਦਘਾਟਨ ਦੀ ਰਹੀ। ਉਹਨਾਂ ਦੀ ਇਸ ਯਾਤਰਾ ਦੌਰਾਨ 22.7 ਕਰੋੜ ਰੁਪਏ ਖਰਚ ਕੀਤੇ ਗਏ ਸਨ।

ਉਹਨਾਂ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਵਿੱਚ ਸ਼੍ਰੀ ਮੁਸ਼ਰਫ ਨੇ 80 ਦੇਸ਼ਾਂ ਦੀ ਯਾਤਰਾ ਕੀਤੀ। ਇਹਨਾਂ ਵਿੱਚੋਂ ਸਭ ਤੋਂ ਜਿਆਦਾ ਵਾਰ ਉਹ ਅਮਰੀਕਾ, ਸਾਉਦੀ ਅਰਬ ਅਤੇ ਬ੍ਰਿਟੇਨ ਗਏ।
ਹੋਰ ਵੀ
ਦੱਖਣੀ ਬ੍ਰਾਜ਼ੀਲ ਵਿੱਚ ਭੁਚਾਲ ਦਾ ਝਟਕਾ
ਈਰਾਨ ਕਰੇਗਾ ਆਈਏਈਏ ਨਾਲ ਸਹਿਯੋਗ
ਤਿੱਬਤੀ ਪੱਖੀਆਂ ਐਵਰੇਸਟ ਤੋਂ ਚੜ੍ਹਨੋ ਰੋਕਿਆ
ਉਲੰਪਿਕ ਮਸ਼ਾਲ ਆਸਟ੍ਰੇਲੀਆ ਪਹੁੰਚੀ
ਹਿਲੇਰੀ ਪੈਨਸਲਵੈਨੀਆਂ ਵਿਚ ਜਿੱਤੀ
ਸਰਬਜੀਤ ਦਾ ਪਰਿਵਾਰ ਪਾਕਿਸਤਾਨ ਪਹੁੰਚਿਆਂ