ਦੱਖਣੀ ਬ੍ਰਾਜ਼ੀਲ ਵਿੱਚ ਅੱਜ ਰਾਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸਦੀ ਤੀਬਰਤਾ ਰਿਕਟਰ ਪੈਮਾਨੇ ਤੇ 5.2 ਮਾਪੀ ਗਈ।
ਅਧਿਕਾਰੀਆਂ ਅਤੇ ਮੀਡੀਆ ਦੇ ਅਨੁਸਾਰ ਭੁਚਾਲ ਦੇ ਕਾਰਨ ਜਾਨਮਾਲ ਦੇ ਨੁਕਸਾਨ ਦੀ ਅਜੇ ਕੋਈ ਖ਼ਬਰ ਨਹੀਂ ਹੈ।
ਸਮਾਚਾਰ ਸੰਗਠਨ ਗਲੋਬੋ ਦੇ ਅਨੁਸਾਰ ਭੁਚਾਲ ਦਾ ਇਹ ਝਟਕਾ ਇਸ ਖੇਤਰ ਵਿੱਚ ਇੱਕ ਸਦੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਸੀ।
|