ਤਿੱਬਤੀਆਂ ਦੇ ਆਧਿਆਤਮਕ ਗੁਰੂ ਦਲਾਈਲਾਮਾ ਨੇ ਅੱਜ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਤਿੱਬਤ ਮਾਮਲੇ ਨੂੰ ਸੁਲਝਾਉਣ ਲਈ ਮਦਦ ਕਰੇ। ਮਿਸ਼ੀਗਨ ਵਿਖੇ ਤਿੱਬਤ ਮਾਮਲਿਆਂ ਬਾਰੇ ਅਮਰੀਕੀ ਸਫ਼ੀਰ ਨਾਲ ਮੁਲਾਕਾਤ ਦੋਰਾਨ ਦਲਾਈਲਾਮਾ ਨੇ ਕਿਹਾ ਕਿ ਸਾਨੂੰ ਤਿੱਬਤ ਮਸਲੇ ਨੂੰ ਹੱਲ ਕਰਨ ਲਈ ਅਮਰੀਕੀ ਮਦਦ ਦੀ ਜਰੂਰਤ ਹੈ।
ਇੱਥੇ ਇਹ ਦਸਣਯੋਗ ਹੈ ਕਿ ਅਮਰੀਕਾ ਪ੍ਰਸ਼ਾਸ਼ਨ ਨੇ ਚੀਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਤਿੱਬਤ ਮਾਮਲੇ ਨੂੰ ਜਲਦ ਨਜਿੱਠਣ ਲਈ ਜਲਦ ਤੋਂ ਜਲਦ ਗੱਲਬਾਤ ਦਾ ਰਾਹ ਅਖਤਿਆਰ ਕਰੇ।
|