ਚੀਨ ਨੇ ਅੱਜ ਪੈਰਿਸ ਕੌਂਸਲ ਦੇ ਦਲਾਈ ਲਾਮਾ ਨੂੰ ਨਾਗਰਿਕਤਾ ਦੇਣ ਦੇ ਫੈਸਲੇ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਬ੍ਰਿਟੇਨ ਦਾ ਇਹ ਕਦਮ ਸਾਡੇ ਲਈ ਅਪਮਾਨ ਹੈ.ਇਸ ਨਾਲ ਦੋਨਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨੂੰ ਨੁਕਸਾਨ ਪਹੁੰਚੇਗਾ.
ਇੱਥੇ ਵਰਨਣਯੋਗ ਹੈ ਕਿ ਸੱਤ ਅਪ੍ਰੈਲ ਨੂੰ ਪੈਰਿਸ 'ਚ ਆਯੋਜਤ ਓਲੰਪਿਕ ਮਸ਼ਾਲ ਦੀ ਦੌੜ 'ਚ ਰੁਕਾਵਟ ਪਹੁੰਚਾਈ ਗਈ ਸੀ.ਇਸ ਦੇ ਬਾਅਦ ਤੋਂ ਹੀ ਚੀਨ 'ਚ ਫ੍ਰਾਂਸ ਵਿਰੋਧੀ ਭਾਵਨਾਵਾਂ ਭੜਕ ਰਹੀਆਂ ਹਨ.ਬੀਜ਼ਿੰਗ ਸਥਿੱਤ ਫ੍ਰਾਂਸੀਸੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਝੰਡੇ ਲਹਿਰਾਏ ਅਤੇ ਰੈਲੀਆਂ ਕੱਢੀਆਂ.
(ਏਪੀ)
|