ਨੋਬਲ ਪੁਰਸਕਾਰ ਵਿਜੇਤਾ ਕਵੀ ਟੀਐਸ ਇਲਿਅਟ ਦੀ ਵਿਧਵਾ ਵੇਲੇਰੀ ਇਲਿਅਟ ਨੇ ਲੰਡਨ ਲਾਇਬ੍ਰੇਰੀ ਵਿੱਚ ਇੱਕ ਨਵੀਂ ਸ਼ਾਖਾ ਦੇ ਨਿਰਮਾਣ ਲਈ 20 ਲੱਖ 50 ਹਜ਼ਾਰ ਪੌਂਡ ਦੀ ਰਾਸ਼ੀ ਦਾਨ ਕੀਤੀ ਹੈ।
ਲਾਇਬ੍ਰੇਰੀ ਇਸਦੇ ਲਈ ਕਾਫੀ ਲੰਬੇ ਸਮੇਂ ਤੋਂ ਅਪੀਲ ਕਰ ਰਹੀ ਸੀ। ਟੀਐਸ ਇਲਿਅਟ 1952 ਤੋਂ 1965 ਵਿੱਚ ਆਪਣੀ ਮੌਤ ਤੱਕ 13 ਸਾਲ ਤੱਕ ਇਸ ਲਾਇਬ੍ਰੇਰੀ ਦੇ ਪ੍ਰਮੁੱਖ ਦੇ ਅਹੁਦੇ ਤੇ ਰਹੇ ਸਨ।
ਮੱਧ ਲੰਡਨ ਵਿੱਚ ਸੇਂਟ ਜੇਮਸ ਸਕਵੇਅਰ ਸਥਿੱਤ ਇਸ 167 ਸਾਲ ਪੁਰਾਣੀ ਇਮਾਰਤ ਵਿੱਚ ਬਨਣ ਵਾਲੇ ਨਵੇਂ ਭਵਨ ਦਾ ਨਿਰਮਾਣ ਟੀਐਸ ਇਲਿਅਟ ਹਾਉਸ ਰੱਖਿਆ ਜਾਵੇਗਾ।
ਕਵੀ ਦੀ 82 ਸਾਲਾ ਵਿਧਵਾ ਇਸ ਸਬੰਧ ਵਿੱਚ ਜੂਨ ਵਿੱਚ ਇੱਕ ਸਮਾਰੋਹ ਵਿੱਚ ਭਾਗ ਲਵੇਗੀ। ਉਹ ਜੋ ਰਾਸ਼ੀ ਲਾਇਬ੍ਰੇਰੀ ਨੂੰ ਦਾਨ ਵਿੱਚ ਦੇਵੇਗੀ, ਉਹ ਇਲਿਅਟ ਅਸਟੇਟ ਨੂੰ ਵੱਖ ਵੱਖ ਪ੍ਰਕਾਸ਼ਨ ਕੰਪਨੀਆਂ ਤੋਂ ਮਿਲਣ ਵਾਲੀ ਰਾਇਲਟੀ ਦੇ ਰਾਹੀਂ ਉਪੱਲਬਧ ਕਰਵਾਈ ਜਾਵੇਗੀ।
|