ਨੇਪਾਲ ਦੇ ਪ੍ਰਧਾਨ ਮੰਤਰੀ ਗਿਰਿਜਾਪ੍ਰਸਾਦ ਕੋਈਰਾਲਾ ਦੀ ਪਾਰਟੀ ਨੇਪਾਲੀ ਕਾਂਗਰਸ ਨੇ ਅੱਜ ਕਿਹਾ ਕਿ ਦੇਸ਼ ਦਾ ਨਵਾਂ ਸੰਵਿਧਾਨ ਤਿਆਰ ਕਰਦੇ ਸਮੇਂ ਉਹ ਲੋਕੰਤਤਰ ਦੇ ਮੁੱਦੇ ਤੇ ਕੋਈ ਸਮਝੌਤਾ ਨਹੀਂ ਕਰਨਗੇ।
ਨੇਪਾਲੀ ਕਾਂਗਰਸ ਦੇ ਉੱਪ ਪ੍ਰਧਾਨ ਰਾਮ ਚੰਦਰ ਪੌਡਯਾਲ ਨੇ ਕਿਹਾ ਕਿ ਸਮਾਨਤਾ ਦੇ ਨਾਂ ਤੇ ਵਿਅਕਤੀਗਤ ਸੁਤੰਤਰਤਾ ਤੇ ਪਾਬੰਦੀ ਲਗਾਉਣ ਦਾ ਵਿਚਾਰ ਆਧੁਨਿਕ ਦੁਨੀਆ ਬਰਦਾਸ਼ਤ ਨਹੀਂ ਕਰੇਗੀ ਜੋ ਲੋਕਤੰਤਰ ਦੇ ਆਦਰਸ਼ਾਂ ਅਤੇ ਸੁਤੰਤਰਤਾ ਨਾਲ ਸੰਚਾਲਿਤ ਹੈ।
|