ਡੇਮੋਕ੍ਰੇਟਸ ਉਮੀਦਵਾਰ ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਦਰਮਿਆਨ ਇੱਕ ਵਾਰ ਫਿਰ ਪੇਨਸਿਲਵੇਨਿਆ ਵਿੱਚ ਜੋਰਦਾਰ ਟੱਕਰ ਹੋ ਰਹੀ ਹੈ।
ਅੱਜ ਪੇਨਸਿਲਵੇਨਿਆ ਦੀਆਂ ਪ੍ਰਾਈਮਰੀ ਚੋਣਾਂ ਤੋਂ ਬਾਅਦ ਸਥਿਤੀ ਕਾਫੀ ਹੱਦ ਤੱਕ ਸਾਫ ਹੋਣ ਦੀ ਉਮੀਦ ਹੈ। ਦੋਵੇਂ ਉਮੀਦਵਾਰ ਸਵਾ ਮਹੀਨੇ ਦੇ ਅੰਤਰ ਤੋਂ ਬਾਅਦ ਆਹਮੋ ਸਾਹਮਣੇ ਹਨ, ਪਰ ਦੋਵਾਂ ਉਮੀਦਵਾਰਾਂ ਦਰਮਿਆਨ ਚੋਣ ਪ੍ਰਚਾਰ ਕਈ ਤਰਾਂ ਦੇ ਅਨੁਭਵਾਂ ਨਾਲ ਭਰਿਆ ਹੈ।
ਪੈਸਟਰ ਰਾਈਟ ਅਮਰੀਕੀ ਨੇਤਾਵਾਂ ਅਤੇ ਸਰਕਾਰ ਦੀ ਅਲੋਚਨਾ ਕੀਤੀ ਸੀ। ਪੈਸਟਰ ਰਾਈਟ ਅਸ਼ਵੇਤ ਚਰਚ ਪਾਦਰੀ ਹਨ। ਪੈਸਟਰ ਰਾਈਟਰ ਦੇ ਬਿਆਨਾਂ ਤੋਂ ਬਾਅਦ ਸ਼ਵੇਤ ਭਾਈਚਾਰਾ ਨਰਾਜ਼ ਹੋ ਗਿਆ ਸੀ।
ਉੱਧਰ ਹਿਲੇਰੀ ਕਲਿੰਟਨ 1996 ਦੇ ਆਪਣੇ ਬੋਸਨਿਆ ਦੌਰੇ ਦੇ ਬਿਆਨ ਤੇ ਫਸ ਗਈ। ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹ ਉੱਥੇ ਉੱਤਰੀ ਸੀ ਤਾਂ ਹਵਾਈ ਅੱਡੇ ਦੇ ਆਸਪਾਸ ਗੋਲੀਆਂ ਚੱਲ ਰਹੀਆਂ ਸਨ ਅਤੇ ਉਹ ਬਚਦੇ ਬਚਾਉਂਦੇ ਨਿੱਕਲੀ ਸੀ।
|