ਹਾਲੀਵੁੱਡ ਅਭਿਨੇਤਰੀ ਕੈਮਰੂਨ ਡਿਆਜ਼ ਦੇ ਦੁੱਖ ਵਿੱਚ ਕੋਈ ਉਹਨਾਂ ਦੇ ਨਾਲ ਹੋਵੇ ਜਾਂ ਨਾ ਪਰ ਉਹਨਾਂ ਦੇ ਸਾਬਕਾ ਪਤੀ ਜਸਟਿਨ ਟਿੰਬਰਲੋਕ ਹਮੇਸ਼ਾ ਉਹਨਾਂ ਦੀ ਮਦਦ ਲਈ ਤਿਆਰ ਹਨ।
ਹਾਲ ਹੀ ਵਿੱਚ ਟਿੰਬਰਲੋਕ ਨੇ ਕੈਮਰੂਨ ਦੇ ਸਵਰਗੀ ਪਿਤਾ ਦੀ ਸ਼ੋਕਸਭਾ ਵਿੱਚ ਹਿੱਸਾ ਲਿਆ ਅਤੇ ਆਪਣੇ ਪਿਤਾ ਦੀ ਮੌਤ ਤੋਂ ਦੁਖੀ ਕੈਮਰੂਨ ਨੂੰ ਦਿਲਾਸਾ ਦਿੱਤਾ। ਵਰਣਨਯੋਗ ਹੈ ਕਿ ਕੈਮਰੂਨ ਦੇ ਪਿਤਾ ਏਮਿਲਿਉ ਡਿਆਜ਼ ਦਾ ਦੇਹਾਂਤ 15 ਅਪ੍ਰੈਲ ਨੂੰ ਹੋਇਆ ਸੀ।
ਇਸ ਮੌਕੇ ਤੇ ਜਸਟਿਨ ਦੇ ਨਾਲ ਨਾਲ ਕੈਮਰੂਨ ਦੇ ਸਾਬਕਾ ਸਾਥੀ ਜਾਨ ਮੇਅਰ ਵੀ ਮੌਯੂਦ ਸਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸਾਰੇ ਮਹਿਮਾਨਾਂ ਦੇ ਚਲੇ ਜਾਣ ਤੋਂ ਬਾਅਦ ਜਸਟਿਨ ਕੈਮਰੂਨ ਦੇ ਨਾਲ ਰੁਕੇ ਹੋਏ ਸਨ ਅਤੇ ਉਹਨਾਂ ਨੂੰ ਦਿਲਾਸਾ ਦੇ ਰਹੇ ਹਨ।
ਉੱਥੇ ਹੀ ਡਿਆਜ਼ ਪਰਿਵਾਰ ਨੇ ਮਹਿਮਾਨਾਂ ਨੂੰ ਬੇਨਤੀ ਕੀਤੀ ਕਿ ਉਹ ਫੁੱਲ ਲਿਆਉਣ ਦੀ ਬਜਾਏ ਸਰਫਾਈਡਰ ਡਾਟ ਓਆਰਜੀ ਨਾਮਕ ਸਾਈਮ ਤੇ ਏਮਿਲਿਉ ਦੇ ਨਾਮ ਤੇ ਸਮਾਜ ਸੇਵਾ ਲਈ ਦਾਨ ਦੇਣ।
|