ਯੁਗਾਂਡਾ ਵਿੱਚ ਸਰਗਰਮ ਲਾਰਡ ਰੇਸਿਸਟੇਂਟ ਆਰਮੀ 'ਐਲਆਰਏ' ਨਾਮਕ ਵਿਦਰੋਹੀ ਸੰਗਠਨ ਨੇ ਕਾਂਗੋ ਸੁਡਾਨ ਸੀਮਾਵਰਤੀ ਇਲਾਕੇ ਤੋਂ ਪਿਛਲੇ ਦੋ ਹਫਤਿਆਂ ਦੌਰਾਨ 350 ਤੋਂ ਜਿਆਦਾ ਲੋਕਾਂ ਨੂੰ ਅਗਵਾ ਕਰ ਲਿਆ ਗਿਆ ਹੈ।
ਏਮਨੇਸਟੀ ਇੰਟਰਨੈਸ਼ਨਲ ਨੇ ਅੱਜ ਦੱਸਿਆ ਕਿ ਜਿਹਨਾਂ ਲੋਕਾਂ ਨੂੰ ਅਗਵਾ ਕੀਤਾ ਗਿਆ ਹੈ ਉਹਨਾਂ ਵਿੱਚ ਜਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਹਨ।
ਏਮਨੈਸਟੀ ਇੰਟਰਨੈਸ਼ਨਲ ਦੇ ਅਨੁਸਾਰ ਕਾਂਗੋ ਅਤੇ ਸੁਡਾਨ ਸੀਮਾ ਤੇ ਸਰਗਰਮ ਵਿਦਰੋਹੀ ਇਹਨਾਂ ਔਰਤਾਂ ਅਤੇ ਬੱਚਿਆਂ ਦਾ ਇਸਤੇਮਾਲ ਗੁਲਾਮ ਦੀ ਤਰਾਂ ਕਰਦੇ ਹਨ।
ਉੱਤਰੀ ਯੁਗਾਂਡਾ ਵਿੱਚ ਐਲਆਰਏ ਦੁਆਰਾ ਸ਼ੁਰੂ ਕੀਤੀ ਗਈ ਹਿੰਸਾ ਵਿੱਚ ਹੁਣ ਤੱਕ ਦਸ ਹਜ਼ਾਰ ਤੋਂ ਜਿਆਦਾ ਲੋਕ ਮਾਰੇ ਜਾ ਚੁੱਕੇ ਹਨ ਅਤੇ ਦੋ ਕਰੋੜ ਤੋਂ ਜਿਆਦਾ ਲੋਕਾਂ ਨੂੰ ਉੱਥੋਂ ਕਿਤੇ ਹੋਰ ਜਾਣਾ ਪਿਆ ਹੈ।
|