ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਨੂੰ ਲੁਡਵਿਗ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਲੁਡਵਿਗ ਨੋਬਲ ਪੁਰਸਕਾਰ ਦੀ ਚੋਣ ਸਮਿਤੀ ਦੇ ਪ੍ਰਮੁੱਖ ਯੇਵਗੇਨੀ ਲੂਕੋਸਕੋਵ ਨੇ ਏਜੰਸੀ ਨੂੰ ਦੱਸਿਆ ਕਿ ਸ਼੍ਰੀ ਪੁਤਿਨ ਨੂੰ ਇਹ ਸਨਮਾਨ ਦੇਸ਼ ਦੇ ਪ੍ਰਤੀ ਉਹਨਾਂ ਦੇ ਯੋਗਦਾਨ ਦੇ ਲਈ ਦਿੱਤਾ ਗਿਆ ਹੈ।
ਉਹਨਾਂ ਨੇ ਕਿਹਾ ਕਿ ਬੋਰਿਸ ਯੇਲਤਸਿਨ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਨਹੀਂ ਸੀ। ਕਿਸੇ ਨੇ ਅੱਗੇ ਵੱਧ ਕੇ ਲੁੱਟ ਅਤੇ ਹੱਤਿਆ ਦੀਆਂ ਵਾਰਦਾਤਾਂ ਤੇ ਲਗਾਮ ਕਸੀ ਅਤੇ ਉਹ ਸ਼੍ਰੀ ਪੁਤਿਨ ਹਨ ਜਿਹਨਾਂ ਨੇ ਪਿਛਲੇ ਅੱਠ ਸਾਲਾਂ ਤੋਂ ਇਹ ਜਿੰਮੇਵਾਰੀ ਲਈ ਹੈ।
ਰੂਸ ਵਿੱਚ ਆਰਥਿਕ ਵਿਕਾਸ, ਰਾਜਨੀਤਕ ਸਥਿਰਤਾ ਕਾਇਮ ਕਰਨ ਅਤੇ ਵਿਸ਼ਵ ਦੇ ਵਿਕਸਿਤ ਦੇਸ਼ਾਂ ਦੀ ਲਾਈਨ ਵਿੱਚ ਖੜਾ ਕਰਨ ਦਾ ਸਿਹਰਾ ਵੀ ਪੁਤਿਨ ਨੂੰ ਜਾਂਦਾ ਹੈ।
|