ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਪ੍ਰਮਾਣੂ ਊਰਜ਼ਾ ਦੇ ਸ਼ਾਂਤੀਪੂਰਣ ਇਸਤੇਮਾਲ ਦੀ ਦਿਸ਼ਾ 'ਚ ਸਹਿਯੋਗ ਲਈ ਅੱਜ ਇੱਕ ਸਮਝੌਤੇ 'ਤੇ ਦਸਤਖਤ ਕੀਤੇ.ਇਸ ਸਮਝੌਤੇ ਦੇ ਜ਼ਰੀਏ ਯੂਏਈ ਆਪਣੇ ਤੇਲ ਸੰਪੰਨ ਗੁਆਂਢੀਆਂ ਲਈ ਬਿਹਤਰੀਨ ਮਿਸਾਲ ਪੇਸ਼ ਕਰਨਾ ਚਾਹੁੰਦਾ ਹੈ.
ਯੂਏਈ ਦੇ ਵਿਦੇਸ਼ ਮੰਤਰੀ ਐਚ.ਐਚ.ਸ਼ੇਖ ਅਬਦੁਲਾ ਬਿਨ ਜਾਈਦ ਅਲ ਨਾਹਯਨ ਨੇ ਮਨਾਮਾ 'ਚ ਸਮਝੌਤੇ 'ਤੇ ਦਸਤਖਤ ਕਰਨ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਕੋਂਡਾਲੀਜਾ ਰਾਈਸ ਨੂੰ ਕਿਹਾ ਹੈ ਕਿ ਅਸੀਂ ਵਾਕਈ ਖੇਤਰ 'ਚ ਬਿਹਤਰੀਨ ਉਦਾਹਰਣ ਬਨਾਉਣਾ ਚਾਹੁੰਦੇ ਹਾਂ.
ਅਧਿਕਾਰਿਕ ਅਮੀਰਾਤ ਏਜੰਸੀ ਸੰਮਤੀ ਅਨੁਸਾਰ ਸ਼ੇਖ ਅਬਦੁਲਾ ਨੇ ਕਿਹਾ ਕਿ ਇਹ ਸਹਿਮਤੀ ਪੱਤਰ ਪ੍ਰਮਾਣੂ ਊਰਜ਼ਾ ਦੇ ਸ਼ਾਂਤੀ ਪੂਰਣ ਇਸਤੇਮਾਲ ਦੇ ਖੇਤਰ 'ਚ ਜਿੰਮੇਦਾਰ ਪ੍ਰਮਾਣੂ ਆਪੂਰਤੀਕਰਤਾ ਦੇਸ਼ਾਂ ਦੇ ਨਾਲ ਸਹਿਯੋਗ ਵਧਾਉਣ ਦੀ ਯੂਏਈ ਦੀ ਉਮੀਦ ਦੀ ਬਿਹਤਰੀਨ ਮਿਸਾਲ ਪੇਸ਼ ਕਰਦਾ ਹੈ.ਉਨ੍ਹਾਂ ਨੇ ਕਿਹਾ ਕਿ ਯੂਏਈ ਦੇ ਘਰੇਲੂ ਪ੍ਰਮਾਣੂ ਊਰਜ਼ਾ ਸੈਕਟਰ ਵਿਕਾਸ 'ਚ ਸਹਿਯੋਗ ਨੂੰ ਹੋਰ ਵਧਾਉਣ 'ਚ ਦੋਨੋਂ ਪੱਖਾਂ ਦੇ ਆਪਸੀ ਸਬੰਧ ਲਾਭਦਾਇਕ ਹੋ ਸਕਦੇ ਹਨ.
|