ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਅੱਜ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨਾਲ ਮੁਲਾਕਾਤ ਕੀਤੀ.
ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਸਾਦਿਕ ਨੇ ਦੱਸਿਆ ਕਿ ਮੁਸ਼ੱਰਫ਼ ਅਤੇ ਡੇਵਿਡ ਮਿਲੀਬੈਂਡ 'ਚ ਹੋਈ ਮੁਲਾਕਾਤ 'ਚ ਅੱਤਵਾਦ ਖਿਲਾਫ਼ ਜੰਗ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਗਈ.ਦੋ ਦਿਨਾ ਦੌਰੇ 'ਤੇ ਪਾਕਿਸਤਾਨ ਆਏ ਮਿਲੀਬੈਂਡ ਇਸ ਦੇ ਬਾਅਦ ਪ੍ਰਧਾਨਮੰਤਰੀ ਯੂਸੁਫ਼ ਰਜਾ ਗਿਲਾਨੀ ਨਾਲ ਮਿਲਣ ਗਏ.
ਮਿਲੀਬੈਂਡ ਨੇ ਕੱਲ੍ਹ ਪੇਸ਼ਾਵਰ ਦੀ ਯਾਤਰਾ ਕੀਤੀ ਸੀ.ਉੱਥੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ.ਮਿਲੀਬੈਂਡ ਨੇ ਕੱਲ੍ਹ ਹਿੰਸਾ ਛੱਡਣ ਵਾਲੇ ਅੱਤਵਾਦੀਆਂ ਨਾਲ ਗੱਲਬਾਤ ਕਰਨ ਦੀ ਪਾਕਿਸਤਾਨ ਦੀ ਨਵੀਂ ਸਰਕਾਰ ਦੀ ਯੋਜਨਾ ਦਾ ਸਮੱਰਥਨ ਕੀਤਾ ਸੀ.
(ਏਪੀ)
|