ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਾਕਿ ਵੱਲੋਂ ਸਰਬਜੀਤ ਬਾਰੇ ਖਬਰ ਦਾ ਖੰਡਨ
ਭਾਸ਼ਾ
ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਨਾਗਰਿਕ ਸਰਬਜੀਤ ਸਿੰਘ ਦੀ ਫ਼ਾਂਸੀ ਦੀ ਸਜ਼ਾ ਇਕ ਮਹੀਨੇ ਲਈ ਹੋਰ ਟਾਲਣ ਬਾਰੇ ਮੀਡੀਆ ਵਿਚ ਛਪੀਆਂ ਖਬਰਾਂ ਦਾ ਖੰਡਨ ਕਰਦਿਆਂ ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਕਿਹਾ ਇਸ ਤਰ੍ਹਾਂ ਦਾ ਕੋਈ ਵੀ ਫ਼ੈਸਲਾ ਨਹੀਂ ਹੋਇਆ ਹੈ।

ਸਰਬਜੀਤ ਨੂੰ ਪਹਿਲਾਂ 1 ਅਪ੍ਰੈਲ ਨੂੰ ਫ਼ਾਂਸੀ ਉੱਤੇ ਲਟਕਾਇਆ ਜਾਣਾ ਸੀ ਪਰ ਦੇਸ਼ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਨੇ ਇਸ ਇਕ ਮਹੀਨੇ ਲਈ ਟਾਲ ਦਿੱਤਾ ਸੀ

ਪਾਕਿਸਤਾਨ ਦੇ ਇਕ ਖਬਰ ਚੈਨਲ ਅਨੁਸਾਰ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਦੇ ਬੁਲਾਰੇ ਮੇਜਰ ਜਨਰਲ (ਸੇਵਾ ਮੁਕਤ) ਰਾਸ਼ੀਦ ਕੁਰੇਸ਼ੀ ਨੇ ਪਾਕਿਸਤਾਨੀ ਮੀਡੀਆ ਵਿਚ ਛਪੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਰਬਜੀਤ ਨੂੰ ਹੋਰ ਰਾਹਤ ਨਹੀਂ ਦਿੱਤੀ ਗਈ ਹੈ।

ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਬੀਤੇ ਕੱਲ੍ਹ ਹੀ ਪਾਕਿਸਤਾਨ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਮਨੁਖਤਾ ਦੇ ਅਧਾਰ ਉੱਤੇ ਸਰਬਜੀਤ ਨੂੰ ਰਿਹਾਅ ਕਰ ਦਿਤਾ ਜਾਵੇ।
ਹੋਰ ਵੀ
ਪਾਕਿਸਤਾਨ ਵੱਲੋਂ ਸ਼ਾਹੀਨ 2 ਦੀ ਪਰਖ
ਵਿਰੋਧੀਆਂ ਦੀ ਭਾਵਨਾਵ ਸਮਝਦਾ ਹਾਂ: ਲਾਮਾ
ਸਰਬਜੀਤ ਨੂੰ ਮਿਲੀ ਮਹੀਨੇ ਦੀ ਹੋਰ ਮੋਹਲਤ
ਸ਼ਾਂਤੀ ਯਤਨਾਂ ਵਿਚ ਸਹਿਯੋਗ ਦੇਣਗੇ ਪੁਤਿਨ
ਬਰਨੀ ਵੱਲੋਂ ਸਰਬਜੀਤ ਦੀ ਰਿਹਾਈ ਲਈ ਅਰਜੀ
ਪਾਕਿ ਕਬਾਇਲੀ ਇਲਾਕਿਆਂ 'ਚ ਘੁੰਮਦੇ ਨੇ ਅੱਤਵਾਦੀ