ਬੋਧੀਆਂ ਦੇ ਧਰਮ ਗੁਰੂ ਦਲਾਈਲਾਮਾ ਨੇ ਕਿਹਾ ਕਿ ਉਹ ਵਿਰੋਧੀਆਂ ਦੀ ਭਾਵਨਾਵਾ ਸਮਝਦੇ ਹਨ ਜੋ ਉਲੰਪਿਕ ਦਾ ਵਿਰੋਧ ਕਰਕੇ ਚੀਨ ਦਾ ਮਨੁਖੀ ਅਧਿਕਾਰ ਰਿਕਾਰਡ ਵੱਲ ਖਿੱਚ ਰਹੇ ਹਨ ਪਰ ਮੈਂ ਕੁਝ ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਕਾਫ਼ੀ ਦੁਖੀ ਹਾਂ।
ਹਫ਼ਤੇ ਭਰ ਲਈ ਐਨ ਆਬਰ ਯਾਤਰਾ ਉੱਤੇ ਆਏ ਤਿੱਬਤੀ ਧਰਮ ਗੁਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਭਾਵਨਾਵਾ ਪ੍ਰਗ਼ਟ ਕਰਨ ਦਾ ਇਕ ਤਰੀਕਾ ਹੈ ਪਰ ਹਿੰਸਕ ਤਰੀਕੇ ਨਾਲ ਰੋਸ ਪ੍ਰਗਟਾਉਨਾਂ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਇਕ ਮਾਹਿਰ ਵੱਜੋਂ ਨਹੀ ਸਗੋ ਇਕ ਆਮ ਇਨਸਾਨ ਦੇ ਨਾਤੇ ਬੋਲ ਰਹੇ ਹਨ।
|