ਪਾਕਿਸਤਾਨ ਦੇ ਜੇਲ੍ਹ ਵਿਚ ਕਰੀਬ ਦੋ ਦਹਾਕਿਆਂ ਤੋਂ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਫ਼ਾਂਸੀ ਦੀ ਸਜ਼ਾ ਇਕ ਮਹੀਨੇ ਲਈ ਟਾਲ ਦਿੱਤੀ ਗਈ ਹੈ।ਇ ਸ ਨਾਲ ਉਸ ਨੂੰ ਮੁਆਫ ਕਰਨ ਦਾ ਕੰਮ ਹੋਰ ਤੇਜ ਹੋ ਗਿਆ।
ਪਾਕਿਸਤਾਨ ਦੇ ਸਾਬਕਾ ਮੰਤਰੀ ਅਤੇ ਮਨੁਖੀ ਅਧਿਕਾਰ ਕਾਰਕੁੰਨ ਅੰਸਾਰ ਬਰਨੀ ਨੇ ਸਰਬਜੀਤ ਦੀ ਰਿਹਾਈ ਲਈ ਜਿੱਥੇ ਨਵੀ ਅਰਜੀ ਦਾਇਰ ਕੀਤੀ ਹੈ ਉੱਥੇ ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਕਿਹਾ ਕਿ ਉਹ ਸਰਬਜੀਤ ਦੀ ਰਿਹਾਈ ਲਈ ਖੁੱਦ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਦੇ ਪਰਿਵਾਰ ਦੇ ਇਕ ਮੈਂਬਰ ਨੇ ਬਰਨੀ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਸਰਬਜੀਤ ਦੀ ਸਜ਼ਾ ਇਕ ਮਹੀਨੇ ਹੋਰ ਟਾਲ ਦਿੱਤੀ ਹੈ।
|