ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬ੍ਰਿਟਨੀ ਦੀ ਵੀਡੀਉ ਡਾਇਰੀ ਇੰਟਰਨੈਟ ਤੇ
ਏਐਨਆਈ
ਪਾਪ ਗਾਈਕਾ ਬ੍ਰਿਟਨੀ ਸਪੀਅਰਸ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ. ਬ੍ਰਿਟਨੀ ਦੇ ਪ੍ਰਸ਼ੰਸਕਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਛੇਤੀ ਹੀ ਬ੍ਰਿਟਨੀ ਆਪਣੇ ਵਿਅਕਤੀਗਤ ਜੀਵਨ ਤੋਂ ਜੁੜੀ ਵੀਡੀਉ ਡਾਇਰੀ ਨੂੰ ਇੰਟਰਨੈਟ ਤੇ ਜਾਰੀ ਕਰਨ ਵਾਲੀ ਹੈ.

'ਡੇਲੀ ਮਿਰਰ' ਨਾਂ ਦੇ ਸਮਾਚਾਰ ਪੱਤਰ ਅਨੁਸਾਰ ਪਿਛਲੇ ਛੇ ਮਹੀਨਿਆਂ ਵਿੱਚ ਬ੍ਰਿਟਨੀ ਨੇ ਆਪਣੇ ਸੱਭ ਤੋਂ ਖਰਾਬੇ ਸਮੇਂ ਦੀ ਵੀ ਵੀਡੀਉ ਡਾਇਰੀ ਬਣਾਈ ਹੈ, ਜਿਸ ਨੂੰ ਉਹ ਇੰਟਰਨੈਟ ਤੇ ਜਾਂ ਫੇਰ ਐਮਟੀਵੀ ਤੇ ਪੇਸ਼ ਕਰਨ ਵਾਲੀ ਹੈ.

ਉਹਨਾਂ ਦੇ ਇੱਕ ਕਰੀਬੀ ਸਰੋਤ ਨੇ ਕਾਂਟੈਕਟਮਯੂਜਿਕ.ਕਾਮ ਨੂੰ ਦੱਸਿਆ ਕਿ ਬ੍ਰਿਟਨੀ ਦੇ ਇਹਨਾਂ ਵੀਡੀਉ ਵਿੱਚ ਉਹਨਾਂ ਨੇ ਆਪਣੇ ਜੀਵਨ ਕਈ ਪਹਿਲੂਆਂ ਦਾ ਖੁੱਲਾਸਾ ਕੀਤਾ ਹੈ. ਜੇ ਉਹ ਇਸ ਵੀਡੀਉ ਨੂੰ ਪ੍ਰਸਾਰਿਤ ਕਰਨ ਦੀ ਸੋਚ ਰਹੀ ਹੈ ਤੇ ਇਹ ਸਚਮੁਚ ਕਮਾਲ ਦੀ ਗੱਲ ਹੈ.

ਮੰਨਿਆ ਜਾ ਰਿਹਾ ਹੈ ਕਿ ਇਸ ਵੀਡੀਉ ਵਿੱਚ ਬ੍ਰਿਟਨੀ ਨੇ ਆਪਣੇ ਪਰਿਵਾਰ, ਸਾਬਕਾ ਪਤੀ ਕੇਵਿਨ ਫੇਡਰਲਾਈਨ ਅਤੇ ਆਪਣੇ ਸਾਬਕਾ ਪ੍ਰੇਮੀ ਜਸਟਿਨ ਟਿੰਬਰਲੇਕ ਬਾਰੇ ਵੀ ਕਾਫੀ ਕੁੱਝ ਕਿਹਾ ਹੈ.
ਹੋਰ ਵੀ
ਇੰਡੋਨੇਸ਼ੀਆ 'ਚ ਜੁਆਲਾਮੁਖੀ ਫਟਿਆ, ਸੈਕੜੇ ਬੇਘਰ
ਹੋਣਗੇ ਇਹੋ ਜਿਹੇ ਘਰ ਜਿੱਥੇ ਜਰੂਰੀ ਨਹੀਂ ਬਿਜਲੀ
ਉਲੰਪਿਕ ਦੋਰਾਨ ਚੀਨ ਦੇਵੇਗਾ ਵੱਡੀ ਪੱਧਰ ਤੇ ਫ਼ਾਂਸੀਆਂ
ਬਗਦਾਦ ਵਿੱਚ ਬੰਬ ਧਮਾਕੇ ਵਿੱਚ 62 ਹਲਾਕ
ਪ੍ਰਤੀਭਾ ਪਾਟਿਲ ਨੂੰ ਦੇਖਣ ਲਈ ਲੱਗੀ ਭੀੜ
ਕੋਲਕਾਤਾ-ਢਾਕਾ ਮਿੱਤਰਤਾ ਐਕਸਪ੍ਰੈਸ ਸ਼ੁਰੂ