ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉਲੰਪਿਕ ਦੋਰਾਨ ਚੀਨ ਦੇਵੇਗਾ ਵੱਡੀ ਪੱਧਰ ਤੇ ਫ਼ਾਂਸੀਆਂ
ਭਾਸ਼ਾ
ਅੰਤਰ ਰਾਸ਼ਟਰੀ ਮਨੁਖੀ ਅਧਿਕਾਰ ਸੰਗਠਨ ਏਮਨਸਟੀ ਇੰਟਰਨੈਸ਼ਨਲ ਨੇ ਚੀਨ ਉੱਤੇ ਦੋਸ਼ ਲਗਾਇਆ ਹੈ ਕਿ ਉਹ ਉਲੰਪਿਕ 2008 ਦੋਰਾਨ 374 ਲੋਕਾਂ ਨੂੰ ਫ਼ਾਂਸੀ ਉਤੇ ਲਟਕਾਵੇਗਾ।

ਏਮਨਸਟੀ ਨੇ ਕਿਹਾ ਕਿ ਚੀਨ ਨੇ ਪਿਛਲੇ ਸਾਲ 470 ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਗੱਲ ਸਵੀਕਾਰੀ ਸੀ ਲੇਕਿਨ ਏਮਨਸਟੀ ਦਾ ਕਹਿਣਾ ਹੈ ਕਿ ਇਸ ਸਜ਼ਾ ਦਾ ਅਸਲ ਅੰਕੜਾ 8 ਹਜਾਰ ਦੇ ਕਰੀਬ ਹੋ ਸਕਦਾ ਹੈ।

ਏਮਨਸਟੀ ਦੇ ਬਰਤਾਨਵੀ ਡਾਇਰੈਕਟਰ ਕੇਟ ਏਲਨ ਨੇ ਕਿਹਾ ਚੀਨ ਨੂੰ ਸਭ ਤੋਂ ਜਿਆਦਾ ਫ਼ਾਂਸੀ ਦੇਣ ਕਾਰਨ ਸੋਨਾ ਤਮਗਾ ਦਿੱਤਾ ਗਿਆ ਸੀ।

ਉਨ੍ਹਾਂ ਦਾਵਾ ਕੀਤਾ ਕਿ ਚੀਨ ਵਿੱਚ ਹਰ ਰੋਜ ਤਕਰੀਬਨ 22 ਲੋਕਾਂ ਨੂੰ ਗੁਪਤ ਤੋਰ ਤੇ ਫ਼ਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਅਤੇ ਉਲੰਪਿਕ ਦੋਰਾਨ ਇਹ ਅੰਕੜਾ 374 ਰਹੇਗਾ।

ਸੰਗਠਨ ਨੇ ਅੰਤਰ ਰਾਸ਼ਟਰੀ ਉਲੰਪਿਕ ਸੰਗਠਨ ਅਤੇ ਉਲੰਪਿਕ ਐਥਲੀਟਾਂ ਨੂੰ ਅਪੀਲ ਕੀਤੀ ਕਿ ਉਹ ਚੀਨ ਸਰਕਾਰ ਉੱਤੇ ਦਬਾਅ ਬਣਾਵੇ ਕਿ ਉਹ ਆਪਣੀ ਫ਼ਾਂਸੀ ਦੀ ਸਜ਼ਾ ਨੂੰ ਪਾਰਦਰਸ਼ੀ ਬਣਾਵੇ।।

ਚੀਨ ਵਿੱਚ 70 ਮਾਮਲਿਆ ਵਿੱਚ ਫ਼ਾਂਸੀ ਸਜ਼ਾ ਦਾ ਪ੍ਰਬੰਧ ਹੈ ਜਿਨ੍ਹਾਂ ਵਿੱਚ ਟੈਕਸ ਦਾ ਭੁਗਤਾਨ ਨਾ ਕਰਨ ਤੋਂ ਲੈ ਕੇ ਸਰਕਾਰੀ ਸੰਪਤੀ ਨੂੰ ਨੁਕਸਾਨ ਅਤੇ ਨਸ਼ੀਲੀਆਂ ਦਵਾਈਆਂ ਵੇਚਣ,ਹੇਰਾਫ਼ੇਰੀ,ਰਿਸ਼ਵਤ ਖੋਰੀ ਆਦਿ ਸ਼ਾਮਲ ਹਨ।

ਏਲਨ ਨੇ ਇਹ ਵੀ ਕਿਹਾ ਕਿ ਚੀਨ ਨੇ ਮੋਤ ਦੀ ਸਜ਼ਾ ਨੂੰ ਸਰਕਾਰੀ ਤੋਰ ਤੇ ਗੁਪਤ ਦੱਸਿਆ ਹੈ।
ਹੋਰ ਵੀ
ਬਗਦਾਦ ਵਿੱਚ ਬੰਬ ਧਮਾਕੇ ਵਿੱਚ 62 ਹਲਾਕ
ਪ੍ਰਤੀਭਾ ਪਾਟਿਲ ਨੂੰ ਦੇਖਣ ਲਈ ਲੱਗੀ ਭੀੜ
ਕੋਲਕਾਤਾ-ਢਾਕਾ ਮਿੱਤਰਤਾ ਐਕਸਪ੍ਰੈਸ ਸ਼ੁਰੂ
ਨਿਕਾਅ ਚੋਣਾਂ ਵਿੱਚ ਬ੍ਰਾਉਨ ਦੀ ਅਗਨੀ ਪ੍ਰੀਖੀਆ
ਪੈਸੇ ਵਾਲੇ ਦੇਸ਼ਾਂ ਵਿੱਛ ਅਗੁਆਈ ਦੀ ਕਮੀ - ਪਚੌਰੀ
ਮੁਸ਼ੱਰਫ ਨੂੰ ਕਸ਼ਮੀਰ ਮੁੱਦੇ ਤੇ ਉੱਮੀਦ