ਚਾਰ ਦਹਾਕਿਆਂ ਦੇ ਲੰਮੇ ਵਕਫ਼ੇ ਬਾਦ ਅੱਜ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਰੇਲ ਸੰਪਰਕ ਮੁੜ ਸਥਾਪਤ ਹੋ ਗਿਆ.ਇਸ ਸਬੰਧੀ ਇੱਥੇ ਹੋਏ ਇਕ ਸਮਾਗਮ ਵਿੱਚ ਮੈਤਰੀ ਐਕਸਪ੍ਰੈਸ ਨਾਮ ਦੀ ਗੱਡੀ ਨੂੰ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਬੰਗਾਲੀ ਨਵੇਂ ਸਾਲਾ ਪੋਇਲਾ ਵਿਸਾਖ ਦੇ ਮੋਕੇ ਹਾਰਾ ਅਤੇ ਫ਼ੁਲਾਂ ਨਾਲ ਸ਼ਿੰਗਾਰੀ ਇਹ 6 ਡੱਬਿਆਂ ਵਾਲਿਆਂ ਗੱਡੀ ਨੇ ਅੱਜ ਸਵੇਰੇ ਉਤਰੀ ਕੋਲਕਾਤਾ ਦੇ ਰੇਲਵੇ ਸਟੇਸ਼ਨ ਤੋਂ ਆਪਣੇ 15 ਘੰਟੇ ਲੰਮੀ ਯਾਤਰਾ ਸ਼ੁਰੂ ਕੀਤੀ।
ਇੱਥੇ ਇਹ ਦੱਸਣਯੋਗ ਹੈ ਕਿ ਸੰਨ 1965 ਵਿੱਚ ਭਾਰਤ- ਪਾਕਿਸਤਾਨ ਵਿਵਾਦ ਦੋਰਾਨ ਇਹ ਰੇਲ ਸੇਵਾ ਬੰਦ ਕਰ ਦਿੱਤੀ ਗਈ ਸੀ ਕਿਉਕਿ ਉਸ ਸਮੇਂ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ।
|