ਪ੍ਰਸਿੱਧ ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ ਇਸਲਾਮ ਅਤੇ ਇਸਲਾਮ ਤੋਂ ਪਹਿਲਾਂ ਦੇ ਅਰਬ ਨੂੰ ਆਪਣੀ ਰੰਗਾਂ ਵਾਲੇ ਬੁਰਸ਼ ਨਾਲ ਉਕਰਨ ਜਾ ਰਹੇ ਹਨ. ਚਿੱਤਰਾਂ ਦੀ ਇਸ ਲੜੀ ਵਿੱਚ ਦੁਨੀਆਂ ਦੇ ਤਿੰਨ ਪ੍ਰਮੁਖ ਧਰਮ ਸ਼ਾਮਲ ਕੀਤੇ ਗਏ ਹਨ।
ਇਕ ਸਥਾਨਕ ਅਖਬਾਰ ਅਨੁਸਾਰ ਸੰਯੁਕਤ ਅਰਬ ਅਮੀਰਾਤ ਵਿੱਚ ਜਲਾਵਤਨ ਜ਼ਿੰਦਗੀ ਗੁਜਾਰ ਰਹੇ ਭਾਰਤੀ ਕਲਾਕਾਰ 99 ਚਿੱਤਰਾਂ ਦੀ ਇਕ ਲੜੀ ਉੱਤੇ ਅੱਜ ਕੱਲ੍ਹ ਕੰਮ ਕਰ ਰਹੇ ਹਨ।
ਰੋਜ਼ਾਨਾ ਪੋਨਸੁਲਾ ਨਾਲ ਗੱਲਬਾਤ ਕਰਦਿਆਂ ਹੁਸੈਨ ਨੇ ਕਿਹਾ ਕਿ ਉਹ ਇਸ ਸਮੇਂ 99 ਅਜਿਹੇ ਚਿੱਤਰਾਂ ਉੱਤੇ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ 99 ਉਨ੍ਹਾਂ ਨਾਵਾਂ ਨੂੰ ਅਧਾਰ ਬਣਾਇਆ ਗਿਆ ਹੈ ਜਿਹੜੇ ਭਗਵਾਨ ਨੂੰ ਯਾਦ ਕਰਨ ਲਈ ਵਰਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਿੱਚ ਇੱਕਲਾ ਇਸਲਾਮ ਹੀ ਨਹੀਂ ਸਗੋਂ ਇਸਾਈ ਅਤੇ ਯਹੂਦੀ ਧਰਮ ਵੀ ਸ਼ਾਮਲ ਹੋਣਗੇ।
|