ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਜ ਪਾਕਿਸਤਨ ਦੀ ਨੈਸ਼ਨਲ ਐਸੰਬਲੀ ਵਿੱਚ ਹੋਈ ਚੋਣ ਵਿੱਚ ਆਪਣੇ ਵਿਰੋਧੀ ਉਮੀਦਵਾਰ ਪ੍ਰਵੇਜ਼ ਇਲਾਹੀ ਨੂੰ ਹਰਾ ਕੇ ਯੂਸਫ਼ ਰਾਜਾ ਗਿਲਾਨੀ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ. ਉਹ ਭਲਕੇ ਇਸ ਅਹੁਦੇ ਸੰਭਾਲਦਿਆਂ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਣਗੇ।
ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਗਿਲਾਨੀ(55) ਨੇ ਆਪਣੇ ਨੇੜਲੇ ਵਿਰੋਧੀ ਪਾਕਿਸਤਾਨ ਮੁਸਲਿਮ ਲੀਗ (ਕਾਇਦੇ ਆਜ਼ਮ) ਦੇ ਪ੍ਰਵੇਜ਼ ਇਲਾਹੀ ਨੂੰ 264 ਦੇ ਮੁਕਾਬਲੇ 42 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਮੁਸ਼ਰੱਫ਼ ਦੇ ਰਾਜਕਾਲ ਦੋਰਾਨ ਪੰਜ ਸਾਲ ਤੱਕ ਜੇਲ੍ਹ ਵਿੱਚ ਰਹਿਣ ਵਾਲੇ ਗਿਲਾਨੀ ਦੀ ਜਿੱਤ ਦਾ ਐਲਾਨ ਕਰਦਿਆਂ ਨੈਸ਼ਨਲ ਐਸੰਬਲੀ ਦੀ ਸਪੀਕਰ ਫ਼ਹਮਿਦਾ ਮਿਰਜ਼ਾ ਨੇ ਕਿਹਾ ਕਿ ਯੂਸਫ਼ ਰਾਜਾ ਗਿਲਾਨੀ ਸਦਨ ਵਿੱਚ ਬਹੁਮਤ ਪ੍ਰਾਪਤ ਧੜੇ ਦੀ ਅਗਵਾਈ ਕਰਨਗੇ ਅਤੇ ਕਿਰਪਾ ਕਰਕੇ ਉਹ ਅੱਗੇ ਵਧਣ ਅਤੇ ਸਦਨ ਦੇ ਮੁਖੀ ਦੀ ਕੁਰਸੀ ਸਾਭਣ।
ਗਿਲਾਨੀ ਦਾ ਚੋਣ ਜਿਵੇ ਹੀ ਐਲਾਨ ਹੋਇਆ ਤਾ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁਟੋ ਦੇ ਸਮਰਥਕ ਭੁਟੋ ਅਮਰ ਰਹੇ ਦੇ ਨਾਅਰੇ ਲਗਾਉਣ ਲੱਗੇ ਇਸ ਦੋਰਾਨ ਜਨਤਕ ਗੈਲਰੀ ਵਿੱਚ ਬੈਠਕੇ ਸਦਨ ਦੀ ਕਾਰਵਾਈ ਦੇਖ ਰਹਾ ਭੁਟੋ ਦਾ ਸਪੁਤਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦਾ ਮੁਖੀ ਬਿਲਾਵਲ ਭੁਟੋ ਜ਼ਰਦਾਰੀ ਆਪਣੇ ਹੰਝੂਆਂ ਨੂੰ ਰੋਕ ਨਾ ਸਕਿਆ. ਇਸ ਦੋਰਾਨ ਬਿਲਾਵਲ ਨੇ ਯੂਸਫ਼ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨੂੰ ਮੁਬਾਰਕ ਦਿੱਤੀ।
ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਨੂੰ ਭਲਕੇ ਦੇਸ਼ ਦਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਰਾਸ਼ਟਰਪਤੀ ਭਵਨ ਵਿੱਚ ਸਵੇਰੇ 11 ਵਜੇ ਸਹੁੰ ਚੁਕਾਉਣਗੇ।
|