ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਯੂਸਫ਼ ਰਾਜਾ ਗਿਲਾਨੀ ਨੇ ਅੱਜ ਪਾਰਟੀ ਦੇ ਸੀਨੀਅਰ ਆਗੂ ਅਤੇ ਸਹਿ ਚੈਅਰਮੈਨ ਮਖਦੂਮ ਅਮਿਨ ਫ਼ਾਹਿਮ ਨਾਲ ਮੁਲਾਕਾਤ ਕਰਕੇ ਆਪਣੇ ਰਿਸ਼ਤਿਆਂ ਵਿੱਚ ਆਈ ਕੜਵਾਹਟ ਨੂੰ ਦੂਰ ਕਰਨ ਦਾ ਯਤਨ ਕੀਤਾ।
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵਿੱਚ ਚੱਲੀ ਦੋੜ ਵਿੱਚ ਹਾਰਨ ਵਾਲੇ ਫ਼ਾਹਿਮ ਨਾਲ ਮੁਲਾਕਾਤ ਨੂੰ ਭਾਵੇ ਗਿਲਾਨੀ ਨੇ ਇਕ ਧੰਨਵਾਦ ਮੁਲਾਕਤ ਕਰਾਰ ਦਿੱਤਾ ਪਰ ਰਾਜਨੀਤਕ ਮਾਹਿਰਾ ਨੇ ਇਸ ਮੁਲਾਕਾਤ ਨੂੰ ਦੋਵਾਂ ਦਰਮਿਆਨ ਪਿਛਲੇ ਦਿਨਾਂ ਵਿੱਚ ਆਈਆਂ ਦੂਰੀਆਂ ਖਤਮ ਕਰਨ ਦਾ ਯਤਨ ਮੰਨਿਆ ਜਾ ਰਹਾ ਹੈ।
ਪੀ.ਪੀ.ਪੀ. ਦੇ ਸਹਿ ਚੈਅਰਮੈਨ ਆਸਿਫ ਲਈ ਜ਼ਰਦਾਰੀ ਨੇ ਆਪਣੀ ਪਤਨੀ ਅਤੇ ਪਾਰਟੀ ਪ੍ਰਧਾਨ ਬੇਨਜ਼ੀਰ ਦੀ ਮੋਤ ਤੋਂ ਬਾਦ ਐਲਾਨ ਕੀਤਾ ਸੀ ਕਿ ਉਸ ਦੀ ਪਤਨੀ ਫ਼ਾਹਿਮ ਨੂੰ ਪ੍ਰਧਾਨ ਮੰਤਰੀ ਬਨਾਉਣਾਂ ਚਾਹੁੰਦੀ ਸੀ ਪਰ ਬੀਤੇ ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਗਿਲਾਨੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ।
ਮੁਲਾਕਾਤ ਤੋਂ ਬਾਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਲਾਨੀ ਨੇ ਕਿਹਾ ਕਿ ਫਾਹਿਮ ਸਾਹਿਬ ਮੇਰੇ ਵੱਡੇ ਭਰਾ ਵਾਂਗ ਹਨ ਅਤੇ ਇਹ ਪਾਰਟੀ ਵੀ ਉਨ੍ਹਾਂ ਦੀ ਹੈ ਜਿਸ ਕਾਰਨ ਮੈਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਜਾਣ ਬਾਰੇ ਕੋਈ ਸਵਾਲ ਹੀ ਨਹੀਂ ਖੜਾ ਹੁੰਦਾ ਅਤੇ ਸਾਡੇ ਦਰਮਿਆਨ ਕਿਸੇ ਤਰ੍ਹਾਂ ਦੇ ਮਨ ਮੁਟਾਵ ਦਾ ਤਾਂ ਸੁਆਲ ਹੀ ਪੈਦਾ ਹੁੰਦਾ।
|