ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵੋਟ ਪਾਉਣ ਲਈ 600ਕਿਲੋਮੀਟਰ ਪੈਦਲ ਯਾਤਰਾ
ਭਾਸ਼ਾ
ਇਸ ਨੂੰ ਭਾਵੇ ਦੇਸ਼ ਨਾਲ ਪਿਆਰ ਕਹਿ ਲਵੋ ਜਾ ਫਿਰ ਵੋਟ ਪਾਉਣ ਲਈ ਉਤਸ਼ਾਹ ਕਿਉਕਿ ਇਕ ਭੂਟਾਨੀ ਔਰਤ ਨੇ ਵੋਟ ਪਾਉਣ ਦੇ ਇੱਛਾ ਨਾਲ 14 ਦਿਨਾ ਵਿੱਚ 600 ਕਿਲੋਮੀਟਰ ਲਗਾਤਾਰ ਪੈਦਲ ਚਲਕੇ ਦੇਸ਼ ਵਿੱਚ ਪਹਿਲੀ ਵਾਰ ਹੋ ਰਹੀਆ ਆਮ ਚੋਣਾਂ ਵਿੱਚ ਵੋਟ ਪਾ ਕੇ ਹਿੱਸਾ ਲਿਆ।

ਆਪਣੀ ਜ਼ਿੰਦਗੀ ਵਿੱਚ 65 ਬਸੰਤਾਂ ਦੇਖ ਚੁਕੀ ਟੀਸ਼ੇਵਾਂਗ ਡੇਮੋ ਨਾਮ ਦੈਸ ਔਰਤ ਨੇ ਸਖਤ ਸਰਦੀ ਵਿੱਚ ਖਤਰਨਾਕ ਪਹਾੜੀ ਰਸਤੇ ਪਾਰ ਕਰਦਿਆਂ ਇਕ ਸੋਟੀ ਅਤੇ ਰਬੜ ਦੀਆਂ ਚੱਪਲਾਂ ਦੇ ਸਹਾਰੇ ਛੇ ਜਿਲ੍ਹੇ ਪਾਰ ਕਰਕੇ ਟੀ ਰਾਸ਼ਿਯਆਂਗਸਤੇ ਜਿਲ੍ਹੇ ਦੇ ਹੈਡਕੁਆਟਰ ਵਿਖੇ ਪਹੁੰਚੀ।

ਇਸ ਸਬੰਧੀ ਭੂਟਾਨ ਟਾਈਮਜ਼ ਨਾਲ ਗੱਲਬਾਤ ਕਰਦਿਆ ਉਨ੍ਹੇ ਕਿਹਾ ਕਿ ਜਦੋਂ ਲੋਕ ਮੇਰੀ ਇਸ ਯਾਤਰਾ ਬਾਰੇ ਹੈਰਾਨੀ ਭਰੇ ਤਰੀਕੇ ਨਾਲ ਗੱਲਾਂ ਕਰਨ ਲੱਗੇ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਜਰੂਰ ਕੁਝ ਪ੍ਰਾਪਤ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਮੈਂ ਇਹ ਪੈਦਲ ਯਾਤਰਾ ਕੋਈ ਰਿਕਾਰਡ ਬਨਾਉਣ ਦੇ ਮਕਸਦ ਨਾਲ ਸ਼ੁਰੂ ਨਹੀਂ ਸੀ ਕੀਤੀ।

ਉਨ੍ਹੇ ਕਿਹਾ ਕਿ ਮੈਨੂੰ ਕਾਰ ਰਾਹੀ ਯਾਤਰਾ ਕਰਨਾਂ ਪਸੰਦ ਨਹੀਂ ਕਿਉਕਿ ਜਦੋਂ ਮੈਂ ਚਾਰ ਸਾਲ ਪਹਿਲਾਂ ਪਹਿਲੀ ਤੇ ਆਖਿਰੀ ਵਾਰ ਕਾਰ ਰਾਹੀ ਸਫ਼ਰ ਕੀਤਾ ਸੀ ਤਾਂ ਮੈਨੂੰ ਚੱਕਰ ਆਉਣ ਲੱਗੇ ਸਨ ਅਤੇ ਉਸ ਤੋਂ ਬਾਦ ਮੈਂ ਨਹੀਂ ਸੀ ਚਾਹੁੰਦੀ ਕਿ ਵੋਟ ਪਾਉਣ ਦੇ ਮੋਕਾ ਖੁੰਝਾ ਦੇਵਾ ਇਸ ਲਈ ਮੈਂ ਪੈਦਲ ਸਫ਼ਰ ਸ਼ੁਰੂ ਕਰ ਦਿੱਤੀ।
ਹੋਰ ਵੀ
ਨੇਪਾਲ 'ਚ ਚੀਨ ਵਿਰੋਧੀ ਪ੍ਰਦਰਸ਼ਨ
ਭਾਰਤੀ ਰਾਜਦੂਤ ਵੱਲੋਂ ਕੋਇਰਾਲਾ ਨਾਮ ਮੁਲਾਕਾਤ
ਢਾਕਾ-ਕੋਲਕਾਤਾ ਟ੍ਰੇਨ 14 ਅਪ੍ਰੈਲ ਤੋਂ
ਅੱਧੀ ਉਮਰ ਲੰਘ ਗਈ ਸਲਾਖਾਂ ਪਿੱਛੇ
ਵਿਸਫੋਟਾਂ ਨਾਲ ਦਹਿਲਿਆ ਬਗਦਾਦ ਦਾ ਗ੍ਰੀਨ ਜ਼ੋਨ
ਸ਼੍ਰੀਲੰਕਾਂ ਵਿੱਚ 48 ਬਾਗ਼ੀ ਸਮੇਤ 55 ਹਲਾਕ