ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਨੇ ਅੱਜ ਕਿਹਾ ਕਿ ਹੁਣ ਦੇਸ਼ ਵਿੱਚ ਅਸਲ ਲੋਕਤੰਤਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਦੇਸ਼ ਦੀ ਨਵੀਂ ਚੁਣੀ ਜਾ ਰਹੀ ਸਰਕਾਰ ਦੇਸ਼ ਦੀ ਆਰਥਿਕ ਵਿਵਸਥਾ ਨੂੰ ਸੁਧਾਰਨ ਦੇ ਨਾਲ ਨਾਲ ਅਤਿਵਾਦ ਦਾ ਟਾਕਰਾ ਕਰਨ ਵਿੱਚ ਸਫ਼ਲ ਰਹੇਗੀ।
ਪਾਕਿਸਤਾਨ ਡੇ ਪਰੇਡ ਮੋਕੇ ਸਥਾਨਕ ਜਿਨਹਾ ਸਟੇਡੀਅਮ ਵਿੱਚ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਮੁਸ਼ਰੱਫ਼ ਨੇ ਕਿਹਾ ਕਿ ਉਹ ਦੇਸ਼ ਵਿੱਚ ਨਵੀਂ ਚੁਣੀ ਜਾ ਰਹੀ ਸਰਕਾਰ ਨੂੰ ਪੂਰਾ ਸਮਰਥਨ ਦੇਣਗੇ ਤਾਂ ਜੋ ਦੇਸ਼ ਦੀ ਸਮਾਜਕ ਆਰਥਿਕ ਰਫ਼ਤਾਰ ਵਿੱਚ ਵਾਧਾ ਹੋ ਸਕੇ।
ਉਨ੍ਹਾਂ ਕਿਹਾ ਕਿ ਅਸੀ ਪਿਛਲੇ 8 ਸਾਲਾਂ ਵਿੱਚ ਪਾਕਿਸਤਾਨ ਨੂੰ ਅਸਲ ਲੋਕਤੰਤਰ ਦੇ ਰਾਹ ਪਾਉਦਿਆਂ ਦੇਸ਼ ਨੂੰ ਤਰੱਕੀ ਦੀ ਰਫ਼ਤਾਰ ਵਿੱਚ ਤੇਜੀ ਲਿਆਉਦੀ ਸੀ।
ਉਨ੍ਹਾਂ ਇਸ ਮੋਕੇ ਆਸ ਪ੍ਰਗ਼ਟਾਈ ਕਿ ਆਉਦੇ ਸਮੇਂ ਵਿੱਚ ਦੇਸ਼ ਦੀ ਕੇਂਦਰੀ ਅਤੇ ਰਾਜ ਸਰਕਾਰ ਇਕਜੁੱਟ ਹੋ ਕੇ ਦੇਸ਼ ਨੂੰ ਪ੍ਰਗਤੀ ਦੀਆਂ ਰਾਹ ਤੇ ਪਾਉਣਗੇ।
|