ਅਮਰੀਕਾ ਨਾਲ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੇ ਇਰਾਦੇ ਨਾਲ ਆਏ ਹੋਏ ਭਾਰਤ ਦੇ ਵਿਦੇਸ਼ ਮੰਤਰੀ ਭਲਕੇ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਨਾਲ ਮੁਲਾਕਾਤ ਕਰਨ ਦੀ ਸੰਭਵਾਨਾ ਹੈ।
ਅੱਜ ਸ਼ਾਮ ਨੂੰ ਨਿਊਯਾਰਕ ਤੋਂ ਦੋ ਦਿਨ ਦੀ ਵਾਸ਼ਿੰਗ਼ਟਨ ਯਾਤਰਾ ਉੱਤੇ ਆ ਰਹੇ ਮੁਖਰਜ਼ੀ ਪਹਿਲਾ ਮਿੱਥੇ ਪ੍ਰੋਗਰਾਮ ਅਨੁਸਾਰ ਅਮਰੀਕਾ ਦੀ ਵਿਦੇਸ਼ ਸਕੱਤਰ ਕੋਡਾਲੀਜ਼ਾ ਰਾਈਸ ਨਾਲ ਭਾਰਤੀ ਸਮੇਂ ਸ਼ਾਮ ਦੇ 6:15 ਵੱਜੇ ਮੁਲਾਕਾਤ ਕਰਨਗੇ।
ਇਸ ਮੁਲਾਕਾਤ ਬਾਰੇ ਕਿਆਸ ਲਗਾਈ ਜਾ ਰਹੀ ਹੈ ਕਿ ਇਸ ਵਿੱਚ ਬਹੁਤ ਸਾਰੇ ਮੁਦਿਆਂ ਉੱਤੇ ਦੋਵਾਂ ਦਰਮਿਆਨ ਗੱਲਬਾਤ ਹੋ ਸਕਦੀ ਹੈ।
ਇਸ ਤੋਂ ਇਲਾਵਾ ਮੁਖਰਜ਼ੀ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਨਾਲ ਵੀ ਭਲਕੇ ਮੁਲਾਕਾਤ ਕਰਨ ਤੋਂ ਇਲਾਵਾ ਉਹ ਸੀਨੀਅਰ ਵਿਚਾਰਵਾਨ ਕਾਰਨੇਗਿਆ ਏਂਡੋਵਮੇਂਟ ਨਾਲ ਮੁਲਾਕਤ ਕਰਨਗੇ।
|