ਨਵਰਾਤਰੀ 'ਚ ਫੈਸ਼ਨ ਦਾ ਜਲਵਾ

ਗੁਜਰਾਤ ਦੀ ਅਦਭੁੱਤ ਸੰਸਕ੍ਰਿਤੀ ਜਿਸ ਵਿੱਚ ਲੋਕ ਕਲਾ (ਗਰਬੇ) ਅਤੇ ਹਸਤਕਲਾ (ਪੋਸ਼ਾਕ) ਸ਼ਾਮਿਲ ਹਨ, ਉਹ ਨਵਰਾਤਰੀ ਦੇ ਤਿਉਹਾਰ 'ਤੇ ਉਜਾਗਰ ਹੁੰਦੇ ਹਨ। ਭਲਾ ਹੀ ਅੱਜ ਨਵਰਾਤਰੀ ਵਿੱਚ ਆਧੁਨਿਕਤਾ ਸ਼ਾਮਿਲ ਹੋ ਗਈ ਹੋਵੇ, ਪਰ ਗਰਬਿਆਂ ਵਿੱਚ ਪਰੰਪਾਰਿਕ ਪੋਸ਼ਾਕਾਂ ਵਿੱਚ ਅੱਜ ਵੀ ਉਹੀ ਕੱਛ-ਸੌਰਾਸ਼ਟਰ ਦੀ ਹਸਤਕਲਾ ਦੇ ਰੰਗ ਛਲਕਦੇ ਹਨ। ਗਰਬਾ ਡ੍ਰੈਸੇਸ ਵਿੱਚ ਰਬਾਰੀ ਹਸਤਕਲਾ ਕਾਲੇ ਰੰਗ ਦੇ ਕੱਪੜੇ 'ਤੇ ਜਿਆਦਾ ਸੋਹਣੀ ਲੱਗਦੀ ਹੈ। ਗਰਬੇ ਦੀ ਡ੍ਰੈਸ ਦੇ ਤੌਰ 'ਤੇ ਤੁਸੀਂ ਸਾਦੀ ਟੀ-ਸ਼ਰਟ 'ਤੇ ਦੱਖਣੀ ਭਾਰਤੀ ਸਾੜੀ ਦੇ ਬਾਰਡਰ ਦਾ ਸਟੋਲ ਪਾ ਕੇ ਇੱਕ ਨਵਾਂ ਪ੍ਰਯੋਗ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਸਕੱਰਟ ਦੇ ਨਾਲ ਹੌਲਟਰ ਨੈਕ ਜਾਂ ਕੌਰਸੈਟ ਚੋਲੀ ਪਹਿਨ ਸਕਦੇ ਹੋ। ਸਕੱਰਟ ਲਈ ਤੁਸੀਂ ਕੋਈ ਵੀ ਮਨਚਾਹਿਆ ਫੈਬਰਿਕ ਚੁਣ ਸਕਦੇ ਹੋ। ਗਰਬਾ ਡ੍ਰੈਸ ਵਿੱਚ ਕਾਫ਼ਤਾਨ ਟੌਪ ਜਰੂਰ ਟ੍ਰਾਈ ਕਰੋ, ਜਿਸ ਨਾਲ ਮੋਤੀਆਂ ਅਤੇ ਰਤਨਾਂ ਦੇ ਵਰਕ ਵਾਲੇ ਗਲੇ ਨਾਲ ਇਹ ਕਾਫੀ ਸੋਹਣੀ ਲੱਗੇਗੀ।