ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਆਰਟੀਕਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਰਫਿਊ ਦੇ ਸਾਏ 'ਚੋਂ ਨਿੱਕਲਣਾ ਚਾਹੁੰਦੇ ਹਨ ਇੰਦੌਰੀ  Search similar articles
ਸੁਧੀਰ ਕੁਮਾਰ
ਵੀਰਵਾਰ 3 ਜੁਲਾਈ ਨੂੰ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਅਮਰਨਾਥ ਸ਼੍ਰਾਈਨ ਬੋਰਡ ਨੂੰ ਅਲਾਟ ਕੀਤੀ ਗਈ ਜ਼ਮੀਨ ਨੂੰ ਫਿਰ ਤੋਂ ਵਾਪਸ ਦੇਣ ਲਈ ਭਾਰਤ ਬੰਦ ਦੇ ਸੱਦੇ ਪਿੱਛੋਂ ਉਪਜੇ ਵਿਵਾਦ ਨੇ ਫਿਰਕੂ ਦੰਗਿਆਂ ਦਾ ਰੂਪ ਧਾਰਨ ਕਰ ਲਿਆ ਜਿਸ ਵਿੱਚ 6 ਲੋਕਾਂ ਨੇ ਆਪਣੀ ਜਾਨ ਗਵਾਈ ਅਤੇ ਬਹੁਤ ਸਾਰੇ ਹਸਪਤਾਲਾਂ ਵਿੱਚ ਪਏ ਹਨ।

ਜਦੋਂ ਅਗਲੇ ਦਿਨ ਵੀ ਇਹ ਹਿੰਸਾ ਨਹੀਂ ਰੁਕੀ ਤਾਂ ਪ੍ਰਸ਼ਾਸ਼ਨ ਨੇ ਇਸ ਡਰ ਨਾਲ ਕਿ ਕਿੱਧਰੇ ਇਹ ਹਿੰਸਾ ਪੂਰੇ ਸ਼ਹਿਰ ਨੂੰ ਆਪਣੀ ਚਪੇਟ ਵਿੱਚ ਨਾ ਲੈ ਲਵੇ ਸ਼ੁਕਰਵਾਰ ਬਾਅਦ ਦੁਪਿਹਰ ਸਾਰੇ ਇੰਦੌਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਦੀ ਘੋਸ਼ਣਾ ਕਰ ਦਿੱਤੀ।

ਇਹਨਾਂ ਦੰਗਿਆਂ ਨੂੰ ਭੜਕਾਉਣ ਪਿੱਛੇ ਸ਼ੱਕ ਦੀ ਸੂਈ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਵੱਲ ਵੀ ਜਾਂਦੀ ਹੈ। ਕਿਉਂਕਿ ਕੁੱਝ ਸਮਾਂ ਪਹਿਲਾਂ ਸ਼ਹਿਰ ਵਿੱਚੋਂ ਸਿਮੀ ਸਰਗਨਾ ਸਫਦਰ ਹੁਸੈਨ ਨਗੌਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਸਿਮੀ ਦੇ ਨੈਟਵਰਕ ਦਾ ਪਰਦਾਫਾਸ਼ ਕਰਦੇ ਹੋਏ ਸੰਗਠਨ ਦੇ ਕਈ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਐਸਕੇ ਰਾਉਤ ਨੇ ਕਿਹਾ ਕਿ ਇਸ ਭੜਕੀ ਹਿੰਸਾ ਵਿੱਚ ਸਿਮੀ ਦੀ ਭੁਮਿਕਾ ਹੋਣ ਦੀ ਸ਼ੰਕਾ ਨੂੰ ਫਿਲਹਾਲ ਖਾਰਜ ਨਹੀਂ ਕੀਤਾ ਜਾ ਰਿਹਾ ਪਰ ਇਸ ਸਬੰਧ ਵਿੱਚ ਕਿਸੇ ਠੋਸ ਨਤੀਜੇ ਤੇ ਪੂਰੀ ਜਾਂਚ ਤੋਂ ਬਾਅਦ ਹੀ ਪਹੁੰਚਿਆ ਜਾ ਸਕਦਾ ਹੈ।

ਬੰਦ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਚਾਰੇ ਪਾਸੇ ਸੁੰਨ ਛਾਈ ਹੋਈ ਸੀ। ਕੋਈ ਇੱਕਾ ਦੁੱਕਾ ਵਾਹਨ ਹੀ ਚੱਲਦੇ ਦਿਖਾਈ ਰਹੇ ਸਨ। ਪਰ ਰਿਹਾਇਸ਼ੀ ਇਲਾਕਿਆਂ ਵਿੱਚ ਸਥਿਤੀ ਕੁੱਝ ਵੱਖਰੀ ਸੀ। ਉੱਥੇ ਬੱਚੇ ਅਤੇ ਨੌਜਵਾਨ ਗਲੀਆਂ ਵਿੱਚ ਕਰਫਿਊ ਤੋਂ ਬੇਖੌਫ ਕ੍ਰਿਕੇਟ ਖੇਡਦੇ ਦੇਖੇ ਗਏ। ਜਿਵੇਂ ਹੀ ਸ਼ਨੀਵਾਰ ਸ਼ਾਮ ਨੂੰ ਪ੍ਰਸ਼ਾਸ਼ਨ ਨੇ ਕੁੱਝ ਸਮੇਂ ਕਰਫਿਊ ਵਿੱਚ ਢਿੱਲ ਦਿੱਤੀ ਤਾਂ ਲੋਕ ਨਿੱਤ ਵਰਤੋਂ ਦੀਆਂ ਚੀਜਾਂ ਖਰੀਦਣ ਲਈ ਦੁਕਾਨਾ ਵੱਲ ਟੁੱਟ ਪਏ।

ਫਿਰਕੂ ਹਿੰਸਾ ਦੀ ਅੱਗ ਤੋਂ ਤਪੇ ਸ਼ਹਿਰ ਦੇ ਆਮ ਲੋਕ ਇੱਕਜੁਟ ਹੋ ਗਏ ਹਨ ਸ਼ਾਂਤੀ ਦੀ ਰਾਹ ਤੇ ਨਿੱਕਲੇ ਸ਼ਹਿਰ ਵਿੱਚ ਦੰਗੇ ਤਾਂ ਲੱਗਦਾ ਹੈ ਕਿ ਬੰਦ ਹੋ ਗਏ ਹਨ ਪਰ ਹੁਣ ਸਿਆਸੀ ਦੰਗਲ ਸ਼ੁਰੂ ਹੋ ਗਿਆ ਹੈ। ਕਿਉਂਕਿ ਐਤਵਾਰ ਨੂੰ ਜਦੋਂ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਆਪਣੇ ਸਾਥੀਆਂ ਸਮੇਤ ਦੰਗਾਂ ਪੀੜਤਾਂ ਨੂੰ ਮਿਲਣ ਲਈ ਜਾਣਾ ਚਾਹੁੰਦੇ ਸਨ ਤਾਂ ਪ੍ਰਸ਼ਾਸ਼ਨ ਨੇ ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਦਿੱਤੀ ਨਤੀਜੇ ਵਜੋਂ ਉਹਨਾਂ ਨੇ ਹਵਾਈ ਅੱਡੇ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਵਰਨਣਯੋਗ ਹੈ ਕਿ ਇੰਦੌਰ ਦੇ ਆਮ ਵਸਨੀਕਾਂ ਨੂੰ ਇਹਨਾਂ ਰਾਜਨੇਤਾਵਾਂ ਨਾਲ ਕੋਈ ਬਹੁਤਾ ਮਤਲਵ ਨਹੀਂ ਹੈ ਉਹ ਸਿਰਫ ਸ਼ਹਿਰ ਵਿੱਚ ਸ਼ਾਂਤੀ ਦਾ ਮਹੌਲ ਚਾਹੁੰਦੇ ਹਨ ਜੋ ਕਿ ਸ਼ੁਕਰਵਾਰ ਸ਼ਾਮ ਤੋਂ ਕਰਫਿਊ ਤੋਂ ਡਾਢੇ ਪ੍ਰੇਸ਼ਾਨ ਹੋਏ ਪਏ ਹਨ। ਉਹ ਚਾਹੁੰਦੇ ਹਨ ਕਿ ਛੇਤੀ ਤੋਂ ਛੇਤੀ ਸ਼ਹਿਰ ਆਪਣੇ ਦਿਨਾਂ ਵਿੱਚ ਪਰਤ ਆਵੇ।

ਇਹਨਾਂ ਦੰਗਿਆਂ ਨੇ ਸ਼ਹਿਰ ਨੂੰ ਕਰੋੜਾ ਦਾ ਨੁਕਸਾਨ ਪਹੁੰਚਾਇਆ ਹੈ। ਹੁਣ ਲੋਕ ਆਪੋ ਆਪਣੇ ਕੰਮਾਂ ਕਾਰਾਂ ਤੇ ਪਰਤਣਾਂ ਚਾਹੁੰਦੇ ਹਨ ਚਾਹੇ ਉਹ ਵਿਦਿਆਰਥੀ ਹੋਣ, ਦੁਕਾਨਦਾਰ ਹੋਣ, ਮਜ਼ਦੂਰ ਹੋਣ ਜਾਂ ਫਿਰ ਨੌਕਰੀਪੇਸ਼ਾਂ ਹੋਣ ਸਾਰੇ ਇਹੀ ਚਾਹੁੰਦੇ ਹਨ ਕਿ ਛੇਤੀ ਤੋਂ ਛੇਤੀ ਉਹਨਾਂ ਦੇ ਸਿਰ ਤੋਂ ਕਰਫਿਊ ਦਾ ਸਾਇਆ ਹਟੇ ਅਤੇ ਉਹ ਆਮ ਜਿੰਦਗੀ ਵਿੱਚ ਵਾਪਸ ਆਉਣ। ਸ਼ਾਇਦ ਇਹੀ ਕਾਰਨ ਹੈ ਕਿ ਪ੍ਰਸ਼ਾਸ਼ਨ ਵੱਲੋਂ ਸੋਮਵਾਰ ਨੂੰ 12 ਤੋਂ 8 ਵਜੇ ਤੱਕ ਕਰਫਿਊ ਵਿੱਚ ਢਿੱਲ ਦੇ ਐਲਾਨ ਤੋਂ ਪਹਿਲਾਂ ਹੀ ਲੋਕ ਸੜਕਾਂ ਤੇ ਉੱਤਰ ਆਏ।
ਹੋਰ ਵੀ
ਕਰਫਿਊ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ
ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ
ਸੁਖਬੀਰ ਨੂੰ ਸਥਾਪਤ ਕਰਨਾ ਬਾਦਲ ਦਾ ਮੁੱਖ ਟੀਚਾ:ਮੱਖਣ
ਬੀਬੀ ਭੱਠਲ ਤੇ ਕੈਪਟਨ 'ਚ ਵੱਧਦਾ ਮੱਤਭੇਦ