ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਨਿਊ ਪ੍ਰੋਡਕਟਸ » ਮਾਈਕ੍ਰੋਸੌਫਟ ਆਫਿਸ ਪੰਜਾਬੀ ਵਿੱਚ (Microsoft Office in Punjabi)
Feedback Print Bookmark and Share
 
WD
ਕੰਪਿਊਟਰ ਤੇ ਕੰਮ ਕਰਨਾ ਅੱਜ ਦਾ ਫੈਸ਼ਨ ਅਤੇ ਜ਼ਰੂਰਤ ਹੈ। ਅਤੇ ਇਹ ਤਾਂ ਭਾਰਤ ਵਿੱਚ ਪਿਛਲੇ 15-20 ਸਾਲਾਂ ਤੋਂ ਚਲ ਰਿਹਾ ਹੈ। ਹਾਲਾਂਕਿ, ਅੰਗ੍ਰੇਜ਼ੀ ਦਾ ਗਿਆਨ ਇੱਕ ਰੁਕਾਵਟ ਸੀ ਜਿਸ ਕਾਰਨ ਜ਼ਿਆਦਾਤਰ ਭਾਰਤੀ ਕੰਪਿਊਟਰ ਦਾ ਉਪਯੋਗ ਅਤੇ ਉਸਦੀ ਸਿਖਲਾਈ ਪ੍ਰਾਪਤ ਨਹੀਂ ਕਰ ਸਕਦੇ ਸਨ। ਅਜੇ ਤੱਕ, ਇਸ ਭਾਸ਼ਾ ਰੁਕਾਵਟ ਨੇ ਭਾਰਤ ਦੇ ਜ਼ਿਆਦਾਤਰ ਪੇਂਡੂ ਅਤੇ ਕਾਫੀ ਵੱਡੇ ਸ਼ਹਿਰੀ ਹਿੱਸੇ ਨੂੰ ਕੰਪਿਊਟਰ ਦੇ ਉਪਯੋਗ ਦਾ ਆਨੰਦ ਪ੍ਰਾਪਤ ਕਰਨ ਵਿੱਚ ਰੋਕ ਲਗਾ ਰੱਖੀ ਹੈ।

ਲੇਕਿਨ ਹੋਰ ਨਹੀਂ! ਦੁਨੀਆ ਦੀ ਸਭ ਤੋਂ ਵੱਡੀ ਸੌਫਟਵੇਅਰ ਕੰਪਨੀ, Microsoft, ਆਮ ਲੋਕਾਂ ਲਈ ਕੰਪਿਊਟਰ ਦੇ ਉਪਯੋਗ ਕਰਨ ਦਾ ਇੱਕ ਨਵੀਨਤਾਕਾਰੀ ਤਰੀਕਾ ਪ੍ਰਸਤੁਤ ਕਰਦੀ ਹੈ। Microsoft ਹੁਣ ਭਾਰਤ ਦੀਆਂ ਸਾਰੀਆਂ ਮੁੱਖ ਭਾਸ਼ਾਵਾਂ ਵਿੱਚ ਭਾਸ਼ਾ ਇੰਟਰਫੇਸ ਪੈਕ ਪੇਸ਼ ਕਰਦਾ ਹੈ, ਜੋ ਕਿ ਹਰ ਆਮ ਆਦਮੀ ਨੂੰ ਕੰਪਿਊਟਰ ਉਪਯੋਗ ਕਰਨ ਦੀ ਇਜਾਜ਼ਤ ਦਿੰਦਾ ਹੈ। ਭਾਸ਼ਾ ਇੰਟਰਫੇਸ ਪੈਕਸ, ਜਾਂ ਸੰਖਿਪਤ ਵਿੱਚ LIP ਸਥਾਪਿਤ ਕਰਨ ਵਿੱਚ ਬਹੁਤ ਅਸਾਨ ਅਤੇ ਉਪਯੋਗ ਵਿੱਚ ਸਰਲ ਹਨ। ਸੌਫਟਵੇਅਰ ਦਾ ਇਹ ਅੰਸ਼ ਤੁਹਾਡੇ ਕੰਪਿਊਟਰਸ ਵੱਲ ਦੇਖਣ ਦੀ ਦ੍ਰਿਸ਼ਟੀ ਨੂੰ ਬਦਲ ਦੇਵੇਗਾ।

ਇੱਥੋਂ ਪੈਕ ਨੂੰ ਡਾਉਨਲੋਡ ਕਰੋ ਅਤੇ .exe ਨੂੰ ਕਲਿਕ ਕਰਕੇ ਇਸਨੂੰ ਸਥਾਪਿਤ ਕਰੋ। ਇਸਨੂੰ ਸਥਾਪਿਤ ਕਰਨ ਦੇ ਲਈ ਤੁਹਾਡੇ ਕੋਲ ਤੁਹਾਡੀ ਮਸ਼ੀਨ ਤੇ Microsoft Office 2007 ਦਾ ਅੰਗ੍ਰੇਜ਼ੀ ਸੰਸਕਰਣ ਹੋਣਾ ਚਾਹੀਦਾ ਹੈ। ਕੁਝ ਹੀ ਸਕਿੰਟਾਂ ਦੇ ਵਿੱਚ, ਤੁਹਾਡਾ ਕੰਪਿਊਟਰ ਤੁਹਾਡੀ ਆਪਣੀ ਭਾਸ਼ਾ ਵਿੱਚ ਕਾਰਜ ਕਰੇਗਾ। ਦਸਤਾਵੇਜ਼ ਪ੍ਰਸਤੁਤੀਕਰਨ, ਈਮੇਲ, ਕੋਈ ਪ੍ਰਸਤੁਤੀ ਬਣਾਉਣਾ, ਜਾਂ ਹੋਰ ਕੁਝ ਵੀ ਜੋ ਤੁਹਾਨੂੰ ਹਾਲ ਹੀ ਵਿੱਚ ਥੋੜਾ ਮੁਸ਼ਕਲ ਲਗ ਰਿਹਾ ਸੀ, ਹੁਣ ਸਮਝ ਵਿੱਚ ਆ ਸਕਦਾ ਹੈ ਅਤੇ ਵਿਸ਼ਵਾਸ ਦੇ ਨਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਤੁਹਾਡੀ ਆਪਣੀ ਭਾਸ਼ਾ ਵਿੱਚ ਹੈ ਅਤੇ ਤੁਸੀਂ ਇਸਨੂੰ ਚੰਗੀ ਤਰ੍ਹਾਂ ਸਮਝਦੇ ਹੋ।

ਇਸਲਈ ਇੱਥੇ ਕਲਿਕ ਕਰੋ, ਇਸਨੂੰ ਅਜ਼ਮਾਉ ਅਤੇ ਦੇਖੋ… ਇਹ ਤੁਹਾਡੇ ਜੀਵਨ ਨੂੰ ਬਦਲ ਦੇਵੇਗਾ!
ਸਬੰਧਤ ਜਾਣਕਾਰੀ ਲੱਭੋ