ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਖ਼ਬਰਾਂ » ਮਾਈਕ੍ਰੋਸੌਫਟ ਦੀ ਆਨਲਾਈਨ ਸਰਵਿਸੇਜ ਹੁਣ ਭਾਰਤ 'ਚ ਵੀ
Feedback Print Bookmark and Share
 
WD
ਪ੍ਰਮੁੱਖ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਨੇ ਆਪਣੀ ਆਨਲਾਈਨ ਸਰਵਿਸੇਜ ਅੱਜ ਭਾਰਤ ਵਿੱਚ ਵੀ ਪੇਸ਼ ਕਰਨ ਦੀ ਘੋਸ਼ਣਾ ਕੀਤੀ। ਇਸ ਤਰ੍ਹਾਂ ਭਾਰਤ ਦੁਨੀਆ ਦੇ ਉਹਨਾਂ 35 ਦੇਸ਼ਾਂ 'ਚ ਸ਼ਾਮਿਲ ਹੋ ਗਿਆ ਹੈ, ਜਿੱਥੇ ਕੰਪਨੀ ਆਪਣੀ ਇਹ ਵਿਸ਼ੇਸ਼ ਸੇਵਾ ਪੇਸ਼ ਕਰਨ ਜਾ ਰਹੀ ਹੈ।

ਮਾਈਕ੍ਰੋਸੌਫਟ ਬਿਜ਼ਨੈਸ ਗਰੁੱਪ ਦੇ ਪ੍ਰਧਾਨ ਸਟੀਫਨ ਏਲੋਪ ਨੇ ਇਸਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਵੈਸ਼ਵਿਕ ਵਿੱਤੀ ਸੰਕਟ ਦੇ ਕਾਰਨ ਕੰਪਨੀਆਂ ਆਪਣੀ ਲਾਗਤ ਅਤੇ ਹੋਰ ਖਰਚ ਘਟਾਉਣ 'ਤੇ ਕੰਮ ਕਰ ਰਹੀਆਂ ਹਨ ਅਤੇ ਇਹ ਸੇਵਾ ਉਹਨਾਂ ਨੂੰ ਘੱਟ ਲਾਗਤ ਵਿੱਚ ਆਈਟੀ ਸੇਵਾਵਾਂ ਨਾਲ ਜੁੜਨ ਦਾ ਮੌਕਾ ਦਵੇਗੀ। ਇਸ ਸੇਵਾ ਦੀ ਮੱਦਦ ਨਾਲ ਕੰਪਨੀਆਂ ਆਪਣੀ ਆਈਟੀ ਲਾਗਤ ਵਿੱਚ 10-50 ਪ੍ਰਤੀਸ਼ਤ ਦੀ ਬੱਚਤ ਕਰ ਸਕਦੀਆਂ ਹਨ।

ਉਹਨਾਂ ਨੇ ਕਿਹਾ ਕਿ ਇਹ ਪਹਿਲ ਮਾਈਕ੍ਰੋਸੌਫਟ ਦੀ 'ਸੌਫਟਵੇਅਰ ਪਲੱਸ ਸਰਵਿਸੇਜ' ਦੇ ਤਹਿਤ ਕੀਤੀ ਗਈ ਹੈ, ਜਿਸ ਵਿੱਚ ਕੰਪਨੀਆਂ ਦੇ ਕੋਲ ਆਪਣੀ ਮਰਜੀ ਅਤੇ ਜਰੂਰਤਾਂ ਦੇ ਹਿਸਾਬ ਨਾਲ ਸੌਫਟਵੇਅਰ ਦੇ ਇਸਤੇਮਾਲ ਦਾ ਵਿਕਲਪ ਰਹਿੰਦਾ ਹੈ। ਕੰਪਨੀ ਇਸ ਲਈ ਆਮ ਤੌਰ 'ਤੇ ਛੋਟੀਆਂ ਕੰਪਨੀਆਂ ਨੂੰ ਟੀਚਾ ਬਣਾ ਰਹੀ ਹੈ, ਜੋ ਘੱਟ ਖਰਚ ਦੇ ਨਾਲ ਆਈਟੀ ਸੇਵਾਵਾਂ ਦਾ ਲਾਭ ਉਠਾਉਣਾ ਚਾਹੁੰਦੀ ਹੈ।
ਸਬੰਧਤ ਜਾਣਕਾਰੀ ਲੱਭੋ