ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਖ਼ਬਰਾਂ » 8 ਸਾਲਾਂ ਦੀ ਲੜਕੀ ਨੇ ਜਿੱਤਿਆ ਗੂਗਲ ਲੋਗੋ ਮੁਕਾਬਲਾ
Feedback Print Bookmark and Share
 
PR
ਨਿਊਜ਼ੀਲੈਂਡ 'ਚ ਗੂਗਲ ਇੰਟਰਨੈਟ ਕੰਪਨੀ ਵੱਲੋਂ ਬੱਚਿਆਂ ਲਈ ਇਕ ਲੋਗੋ ਡਿਜ਼ਾਈਨ ਕਰਨ ਦਾ ਮੁਕਾਬਲਾ ਰੱਖਿਆ ਗਿਆ ਜਿਸ ਦਾ ਮਕਸਦ ਸੀ ਤੁਸੀਂ ਨਿਊਜ਼ੀਲੈਂਡ ਨੂੰ ਕਿਸ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹੋ।

ਸਿਖਰ ਦੇ 20 ਲੋਗੋ ਚੁਣੇ ਗਏ ਫਿਰ ਇਕ ਨੂੰ ਜੇਤੂ ਐਲਾਨਿਆ ਗਿਆ। ਜੇਤੂ ਲੋਗੋ ਬਣਾਉਣ ਵਾਲੀ ਕੁੜੀ ਅਮੇਲੀਆ ਅਬਾਟ ਦੀ ਉਮਰ ਸਿਰਫ਼ 8 ਸਾਲ ਹੈ ਤੇ ਉਹ ਨੈਲਸਨ ਖੇਤਰ ਦੀ ਰਹਿਣ ਵਾਲੀ ਹੈ।

ਇਹ ਲੋਗੋ ਅਗਲੇ ਸਾਲ 24 ਘੰਟੇ ਵਾਸਤੇ ਇੰਟਰਨੈਟ ਉੱਤੇ ਵਰਤਿਆ ਜਾਵੇਗਾ ਅਤੇ ਲੱਖਾਂ ਲੋਕ ਇਸ ਨੂੰ ਵੇਖਣਗੇ। ਇਸ ਕੁੜੀ ਨੇ ਇਥੇ ਦੇ ਰਾਸ਼ਟਰੀ ਪੰਛੀ 'ਕੀਵੀ' ਅਤੇ ਕੀਵੀ ਦੇ ਇਕ ਫਲ ਨੂੰ ਗੂਗਲ ਦੇ ਅੱਖਰਾਂ ਵਿਚ ਡਿਜ਼ਾਈਨ ਕੀਤਾ।
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ