ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਖ਼ਬਰਾਂ » ਵੋਡਾਫੋਨ ਦੀ ਪ੍ਰਤੀ ਸਕਿੰਟ ਬਿਲਿੰਗ ਯੋਜਨਾ
Feedback Print Bookmark and Share
 
PTI
ਦੂਰਸੰਚਾਰ ਸੇਵਾ ਪ੍ਰਦਾਤਾ ਵੋਡਾਫੋਨ ਏਸਾਰ ਨੇ ਅੱਜ ਕਿਹਾ ਕਿ ਕੰਪਨੀ ਨੇ ਦਿੱਲੀ ਅਤੇ ਆਸਪਾਸ ਦੇ ਪ੍ਰੀਪੇਡ ਉਪਭੋਗਤਾਵਾਂ ਲਈ ਪ੍ਰਤੀ ਸਕਿੰਟ ਬਿਲਿੰਗ ਯੋਜਨਾ ਲਾਂਚ ਕੀਤੀ।

ਯੋਜਨਾ ਦੇ ਅਨੁਸਾਰ, ਕੰਪਨੀ ਦਿੱਲੀ ਅਤੇ ਐਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਦੇ ਪ੍ਰੀ-ਪੇਡ ਉਪਭੋਗਤਾਵਾਂ ਲਈ ਸਥਾਨੀ ਅਤੇ ਐਸਟੀਡੀ ਦੀ ਪ੍ਰਤੀ ਸਕਿੰਟ ਦਰ ਇੱਕ ਪੈਸਾ ਹੋਵੇਗੀ। ਇਸ ਪੇਸ਼ਕਸ਼ ਲਈ ਮੌਜੂਦਾ ਗਾਹਕਾਂ ਨੂੰ ਇੱਕ ਵਾਰ 55 ਰੁਪਏ ਦਾ ਰਿਚਾਰਜ ਕਰਾਉਣਾ ਪਵੇਗਾ। ਇਹ ਪੇਸ਼ਕਸ਼ 54 ਰੁਪਏ ਦੇ ਰਿਚਾਰਜ 'ਤੇ ਨਵੇਂ ਗਾਹਕਾਂ ਨੂੰ ਵੀ ਮਿਲੇਗੀ।

ਇਸ ਤੋਂ ਪਹਿਲਾਂ ਭਾਰਤੀ ਏਅਰਟੇਲ, ਏਅਰਸੈਲ ਅਤੇ ਰਿਲਾਇੰਸ ਕੰਮਿਊਨੀਕੇਸ਼ੰਸ ਨੇ ਪ੍ਰਤੀ ਸਕਿੰਟ ਸ਼ੁਲਕ ਦੀ ਘੋਸ਼ਣਾ ਕੀਤੀ ਸੀ ਜਿਸ ਨਾਲ ਕੰਪਨੀਆਂ ਵਿਚਕਾਰ ਮੁਕਾਬਲਾ ਵਧ ਗਿਆ।

ਪ੍ਰਤੀ ਸਕਿੰਟ ਬਿਲਿੰਗ ਸਭ ਤੋਂ ਪਹਿਲਾਂ ਜੂਨ ਵਿੱਚ ਟਾਟਾ ਡੋਕੋਮੋ ਨੇ ਸ਼ੁਰੂ ਕੀਤੀ ਸੀ।
ਸਬੰਧਤ ਜਾਣਕਾਰੀ ਲੱਭੋ