ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਖ਼ਬਰਾਂ » ਨਕਲੀ ਵਿੰਡੋਜ਼-7 ਨਾਲ ਲੱਖਾਂ ਦੀ ਕਮਾਈ
Feedback Print Bookmark and Share
 
WD
ਉੱਤਰ ਪ੍ਰਦੇਸ਼ ਦੀ ਰਾਜਧਾਨੀ ਨਕਲੀ ਵਿੰਡੋਜ਼ ਸੌਫਟਵੇਅਰ ਦੀ ਕਾਲਬਜ਼ਾਰੀ ਦਾ ਵੱਡਾ ਕੇਂਦਰ ਬਣਦੀ ਜਾ ਰਹੀ ਹੈ। ਮਾਈਕ੍ਰੋਸੌਫਟ ਕਾਰਪੋਰੇਸ਼ਨ ਦੁਆਰਾ ਜਾਰੀ ਕੀਤੇ ਜਾਣ ਤੋਂ ਬਾਅਦ ਇੱਥੇ ਮਾਈਕ੍ਰੋਸੌਫਟ ਵਿੰਡੋਜ਼-7 ਦੀਆਂ 50000 ਨਕਲੀ ਡੀਵੀਡੀ ਵੇਚੀਆਂ ਜਾ ਚੁੱਕੀਆਂ ਹਨ। ਇਸ ਨਾਲ ਜਿੱਥੇ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ 50 ਲੱਖ ਰੁਪਏ ਦੀ ਕਮਾਈ ਹੋ ਚੁੱਕੀ ਹੈ।

ਲੋਕ ਨਕਲੀ ਸੌਫਟਵੇਅਰ ਵੱਲ ਅਸਾਨੀ ਨਾਲ ਆਕਰਸ਼ਿਤ ਹੁੰਦੇ ਹਨ ਕਿਉਂਕਿ ਇਹ 40 ਤੋਂ 250 ਰੁਪਏ ਦੀ ਘੱਟ ਕੀਮਤ 'ਤੇ ਉਪਲਬਧ ਹੋ ਜਾਂਦਾ ਹੈ। ਉੱਤਰ ਪ੍ਰਦੇਸ਼ ਹੀ ਨਹੀਂ, ਉਸਦੇ ਗੁਆਂਢੀ ਰਾਜਾਂ ਮੱਧਪ੍ਰਦੇਸ਼, ਬਿਹਾਰ, ਉੱਤਰਾਖੰਡ ਅਤੇ ਇੱਥੋਂ ਤੱਕ ਕਿ ਉਸਦੀ ਸੀਮਾ ਨਾਲ ਲੱਗੇ ਗੁਆਂਢੀ ਦੇਸ਼ ਨੇਪਾਲ ਅਤੇ ਬੰਗਲਾਦੇਸ਼ ਦੇ ਖਰੀਦਦਾਰ ਮਾਈਕ੍ਰੋਸੌਫਟ ਵਿੰਡੋਜ਼-7 ਲਈ ਲਖਨਊ ਦਾ ਰੁਖ ਕਰਦੇ ਹਨ।

ਸੂਤਰਾਂ ਅਨੁਸਾਰ 24 ਘੰਟੇ ਦੇ ਅੰਦਰ ਮਾਈਕ੍ਰੋਸੌਫਟ ਵਿੰਡੋਜ਼-7 ਦੇ 50000 ਨਕਲੀ ਡੀਵੀਡੀ ਹੱਥੋ-ਹੱਥੀਂ ਵਿਕ ਗਏ। ਇਸ ਨੂੰ ਵੇਚਣ ਵਾਲਿਆਂ ਨੂੰ ਲਗਭਗ 50 ਲੱਖ ਰੁਪਏ ਦੀ ਕਮਾਈ ਹੋਈ।

ਦੁਨੀਆ ਦੀ ਸਭ ਤੋਂ ਵੱਡੀ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਦੁਆਰਾ ਜਾਰੀ ਮਾਈਕ੍ਰੋਸੌਫਟ ਵਿੰਡੋਜ਼-7 ਦਾ ਅਸਲੀ ਡੀਵੀਡੀ 150-300 ਡਾਲਰ (7500-15000 ਰੁਪਏ) ਤੱਕ ਆਉਂਦਾ ਹੈ। ਕੰਪਨੀ ਨੇ ਭਾਰਤ ਵਿੱਚ ਇਸਦੀ 20 ਫੀਸਦੀ ਕੀਮਤ ਨਿਰਧਾਰਿਤ ਕੀਤੀ ਹੈ, ਪਰ ਇਸਦੇ ਬਾਵਜੂਦ ਇਸਦੀ ਕਾਲਬਜ਼ਾਰੀ ਵਿੱਚ ਕੋਈ ਕਮੀ ਨਹੀਂ ਆਈ ਹੈ। ਅੱਜ ਵੀ ਲੋਕ ਇਸਦੀ ਨਕਲੀ ਡੀਵੀਡੀ ਹੀ ਖਰੀਦਣਾ ਚਾਹੁੰਦੇ ਹਨ।
ਸਬੰਧਤ ਜਾਣਕਾਰੀ ਲੱਭੋ