ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਖ਼ਬਰਾਂ » 30000 ਬ੍ਰਾਡਬੈਂਡ ਕਿਓਸਕ ਲਗਾਏਗੀ ਬੀਐਸਐਨਐਲ
Feedback Print Bookmark and Share
 
ਸਰਵਜਨਕ ਖੇਤਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਅਗਲੇ ਦੋ ਸਾਲਾਂ ਵਿੱਚ ਫ੍ਰੈਂਚਾਇਜੀ ਅਧਾਰ 'ਤੇ ਪੇਂਡੂ ਅਤੇ ਨਗਰ ਇਲਾਕਿਆਂ ਵਿੱਚ 30000 ਬ੍ਰਾਡਬੈਂਡ ਕਿਓਸਕ ਸਥਾਪਿਤ ਕਰੇਗੀ।

ਬੀਐਸਐਨਐਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਡਾ ਟੀਚਾ ਦੋ ਸਾਲਾਂ ਵਿੱਚ ਪੂਰੇ ਦੇਸ਼ ਵਿੱਚ ਕਰੀਬ 30000 ਬ੍ਰਾਡਬੈਂਡ ਕਿਓਸਕ ਲਗਾਉਣ ਦਾ ਹੈ। ਅਸੀਂ ਪੇਂਡੂ ਇਲਾਕਿਆਂ ਵਿੱਚ ਫ੍ਰੈਂਚਾਇਜੀ ਰਾਹੀਂ ਕਿਓਸਕ ਸਥਾਪਿਤ ਕਰਾਂਗੇ। ਉਸਨੇ ਕਿਹਾ ਕਿ ਇਹਨਾਂ ਕਿਓਸਕ ਰਾਹੀਂ ਉਹਨਾਂ ਲੋਕਾਂ ਤੱਕ ਬ੍ਰਾਡਬੈਂਕ ਕਨੈਕਟਿਵਿਟੀ ਪਹੁੰਚਾਈ ਜਾ ਸਕੇਗੀ, ਜਿਹਨਾਂ ਕੋਲ ਵਰਤਮਾਨ ਵਿੱਚ ਕੋਈ ਵਿਕਲਪ ਨਹੀਂ ਹੈ ਅਤੇ ਉਹ ਅਜਿਹੀਆਂ ਸੇਵਾਵਾਂ 'ਤੇ ਜਿਆਦਾ ਖਰਚ ਕਰਨ ਦੀ ਸਥਿਤੀ ਵਿੱਚ ਨਹੀਂ ਹਨ।

ਬੀਐਸਐਨਐਲ ਦੇਸ਼ ਵਿੱਚ ਬ੍ਰਾਡਬੈਂਡ ਸੇਵਾ ਉਪਲਬਧ ਕਰਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਹੈ ਅਤੇ ਉਸਦੇ ਬ੍ਰਾਡਬੈਂਡ ਗਾਹਕਾਂ ਦੀ ਗਿਣਤੀ 39 ਲੱਖ ਹੈ। ਕੰਪਨੀ ਨੇ ਇਸ ਸਾਲ ਵਾਇਰਲੈਸ ਅਧਾਰਿਤ ਬ੍ਰਾਡਬੈਂਡ ਸੇਵਾ ਸ਼ੁਰੂ ਕਰਨ ਦੀ ਵੀ ਯੋਜਨਾ ਬਣਾਈ ਹੈ।
ਸਬੰਧਤ ਜਾਣਕਾਰੀ ਲੱਭੋ