ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਖ਼ਬਰਾਂ » ਏਅਰਟੇਲ ਨੇ ਪੇਸ਼ ਕੀਤਾ ਪ੍ਰਤੀ ਸਕਿੰਟ ਵਾਲਾ ਪਲਾਨ
Feedback Print Bookmark and Share
 
PR
ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਭਾਰਤੀ ਏਅਰਟੇਲ ਵੀ ਪ੍ਰਤੀ ਸਕਿੰਟ ਕਾਲ ਚਾਰਜ ਦੀ ਜੰਗ ਵਿੱਚ ਆ ਗਈ ਹੈ। ਕੰਪਨੀ ਨੇ ਸ਼ੁਕਰਵਾਰ ਨੂੰ ਪੂਰੇ ਦੇਸ਼ ਵਿੱਚ ਪ੍ਰਤੀ ਸਕਿੰਟ ਬਿਲਿੰਗ ਵਾਲਾ ਪਲਾਨ ਪੇਸ਼ ਕੀਤਾ।

ਫ੍ਰੀਡਮ ਪਲਾਨ ਨਾਮਕ ਇਸ ਪਲਾਨ ਦੇ ਤਹਿਤ ਏਅਰਟੇਲ ਦੇ ਉਪਭੋਗਤਾ 1 ਪੈਸਾ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਪੂਰੇ ਦੇਸ਼ ਵਿੱਚ ਕਿਤੇ ਵੀ ਏਅਰਟੇਲ ਦੇ ਨੈਟਵਰਕ 'ਤੇ ਗੱਲ ਕਰ ਸਕਣਗੇ। ਦੂਜੇ ਨੈਟਵਰਕ ਤੇ ਗੱਲ ਕਰਨ ਲਈ 1.20 ਪੈਸੇ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਚਾਰਜ ਲੱਗੇਗਾ। ਹਾਲਾਂਕਿ ਸ਼ੁਰੂ 'ਚ ਇਹ ਪਲਾਨ ਏਅਰਟੇਲ ਦੇ ਸਿਰਫ਼ ਪ੍ਰੀਪੇਡ ਕਸਟਮਰਾਂ ਲਈ ਹੋਵੇਗਾ।

ਏਅਰਟੇਲ ਦਾ ਇਹ ਪਲਾਨ ਕੰਪਨੀ ਦੇ ਬਾਕੀ ਟੈਰਿਫ ਪਲਾਨਾਂ ਦੇ ਇਲਾਵਾ ਹੋਵੇਗਾ, ਮਤਲਬ ਬਾਕੀ ਪਲਾਨ ਪਹਿਲਾਂ ਦੀ ਤਰ੍ਹਾਂ ਮੌਜੂਦ ਹੋਣਗੇ। ਏਅਰਟੇਲ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਭਾਰਤੀ ਟੈਲੀਕਾਮ ਇੰਡਸਟਰੀ ਵਿੱਚ ਨੰਬਰ ਵਨ ਕੰਪਨੀ ਹੈ ਅਤੇ ਉਹ ਆਪਣੀਆਂ ਬਿਹਤਰ ਸੇਵਾਵਾਂ, ਚੰਗੇ ਨੈਟਵਰਕ ਅਤੇ ਬੈਸਟ ਵੈਲਿਊ ਫਾਰ ਮਨੀ ਲਈ ਵਚਨਬੱਧ ਹੈ।

ਏਅਰਟੇਲ ਦੇ ਪ੍ਰੈਜੀਡੈਂਟ (ਮੋਬਾਇਲ ਸਰਵਿਸੇਜ) ਦੇ ਮੁਤਾਬਿਕ ਫਿਲਹਾਲ ਕੰਪਨੀ ਦੇ ਕੁੱਲ 11 ਕਰੋੜ ਉਪਭੋਗਤਾ ਹਨ ਅਤੇ 4.25 ਲੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਸਦੀ ਸੇਵਾ ਫੈਲੀ ਹੋਈ ਹੈ। ਪੂਰੇ ਦੇਸ਼ ਵਿੱਚ ਕੰਪਨੀ ਦੇ 15 ਲੱਖ ਆਊਟਲੈਟਸ ਹਨ।
ਸਬੰਧਤ ਜਾਣਕਾਰੀ ਲੱਭੋ